ਦੇਸ਼ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ ਜੋ ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ,ਸੂਬੇ ‘ਚ ਪਾਬੰਦੀਆਂ ਤੋਂ ਬਾਅਦ ਕੋਰੋਨਾ ਕੇਸਾਂ ਦੇ ਰਫਤਾਰ ‘ਚ ਗਿਰਾਵਟ ਆਈ ਹੈ |ਦੱਸ ਦਈਏ ਕਿ ਸੂਬੇ ‘ਚ ਐਤਵਾਰ ਨੂੰ 53 ਦਿਨਾਂ ਬਾਅਦ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ 2607 ਰਹੀ, ਜੋ ਵੱਡੀ ਰਾਹਤ ਦੀ ਗੱਲ ਹੈ। ਇਸ ਤੋਂ ਪਹਿਲਾਂ ਸੂਬੇ ‘ਚ 6 ਅਪ੍ਰੈਲ ਨੂੰ 2583 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਸੀ।
ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਲਾਗ ਨਾਲ ਹੋਈਆਂ ਮੌਤਾਂ ਦੀ ਗਿਣਤੀ ਅਜੇ ਵੀ ਵਧੇਰੇ ਹੈ। ਐਤਵਾਰ ਨੂੰ 127 ਮਰੀਜ਼ਾਂ ਦੀ ਮੌਤ ਹੋ ਗਈ। ਹਾਲਾਂਕਿ ਇਹ ਅੰਕੜਾ ਮਈ ਮਹੀਨੇ ਵਿੱਚ ਵੱਧ ਤੋਂ ਵੱਧ 229 ਮੌਤਾਂ ਨਾਲੋਂ 53% ਘੱਟ ਹੈ, ਪਰ ਸੂਬੇ ਵਿਚ ਮੌਤ ਦਰ ਅਜੇ ਵੀ 2.6% ਹੈ। ਇਹ ਮੌਤ ਦਰ ਦੇਸ਼ ਵਿੱਚ ਸਭ ਤੋਂ ਵੱਧ ਹੈ। ਕੁੱਲ ਮ੍ਰਿਤਕ ਦੀ ਗਿਣਤੀ 14450 ਹੈ।
ਇਸ ਦੇ ਨਾਲ ਹੀ ਪੰਜਾਬ ‘ਚ ਦੂਜੀ ਵੱਡੀ ਰਾਹਤ ਐਕਟਿਵ ਮਰੀਜ਼ਾਂ ਦੇ ਮਾਮਲਿਆਂ ‘ਚ ਵੇਖਣ ਨੂੰ ਮਿਲੀ। ਮਈ ਵਿੱਚ ਸੂਬੇ ਵਿਚ ਐਕਟਿਵ ਮਰੀਜ਼ਾਂ ਦਾ ਗ੍ਰਾਫ 60 ਹਜ਼ਾਰ ਦੇ ਨੇੜੇ ਪਹੁੰਚ ਗਿਆ ਸੀ, ਰਿਕਵਰੀ ਰੇਟ 90.5% ਹੋਣ ਤੇ ਮਰੀਜ਼ਾਂ ਦੇ ਠੀਕ ਹੋਣ ਨਾਲ ਐਕਟਿਵ ਮਰੀਜ਼ 40 ਹਜ਼ਾਰ ਦੇ ਹੇਠਾਂ ਪਹੁੰਚ ਗਏ ਹਨ।