ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਬਿਜਲੀ ਸੰਕਟ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਨੇ ਕਿਹਾ ਕਿ ਕੋਲੇ ਦੀ ਕਮੀ ਨਾਲ ਨਹੀਂ ਸਗੋਂ ਸਰਕਾਰ ਦੇ ਕਮਜ਼ੋਰ ਪ੍ਰਬੰਧਨ ਕਾਰਨ ਬਿਜਲੀ ਸੰਕਟ ਆਇਆ ਹੈ।ਆਪਣੇ ਕਾਰਜਕਾਲ ਦੌਰਾਨ ਕਾਂਗਰਸ ਨੇ ਬਿਜਲੀ ਪੈਦਾ ਕਰਨ ਦਾ ਕੋਈ ਪਲਾਂਟ ਨਹੀਂ ਲਗਾਇਆ।
ਜੇਕਰ ਸਰਕਾਰ ਇੰਤਜ਼ਾਮ ਕਰ ਲੈਂਦੀ ਤਾਂ ਅੱਜ ਇਹ ਸੰਕਟ ਪੈਦਾ ਨਾ ਹੁੰਦਾ।ਦੱਸਣਯੋਗ ਹੈ ਕਿ ਸੁਖਬੀਰ ਬਾਦਲ ਅੱਜ ਲੁਧਿਆਣਾ ਦੌਰੇ ‘ਤੇ ਹਨ।ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਰਾਉਂਡ ਟੇਬਲ ਇੰਡੀਆ ਦੀ ਬੈਠਕ ਨੂੰ ਸੰਬੋਧਿਤ ਕਰ ਰਹੇ ਸਨ।








