ਪੰਜਾਬ ‘ਚ ਵੱਡੀ ਬਹੁਮਤ ਹਾਸਿਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ‘ਚ ਜਸ਼ਨ ਦਾ ਮਾਹੌਲ ਹੈ।ਇਸ ਮਾਹੌਲ ‘ਚ ਅੱਜ ਅੰਮ੍ਰਿਤਸਰ ‘ਚ ਆਪ ਰੋਡ ਸ਼ੋਅ ਕੱਢੇਗੀ।ਜਿਸ ‘ਚ ਖੁਦ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਨਵੇਂ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਣਗੇ।ਇੰਨਾ ਹੀ ਨਹੀਂ ਪਾਰਟੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਵੀ ਪੈਦਲ ਯਾਤਰਾ ਕੱਢ ਰਹੀਹੈ।ਪਾਰਟੀ ਹੁਣ ਹਿਮਾਚਲ ‘ਚ ਚੋਣਾਂ ਲੜਨ ਦੀ ਤਿਆਰੀ ਵੀ ਕਰ ਰਹੀ ਹੈ।
ਦਿੱਲੀ ਤੋਂ ਲੈ ਕੇ ਸ਼ਿਮਲਾ ਤੱਕ ਆਮ ਆਦਮੀ ਪਾਰਟੀ ਦਾ ਜੋ ਜੋਸ਼ ਦਿਸ ਰਿਹਾ ਹੈ।ਪੰਜਾਬ ‘ਚ ਆਪ ਨੂੰ ਬਹੁਮਤ ਪ੍ਰਾਪਤ ਹੋਇਆ ਹੈ ਅਤੇ ਅੱਜ ਉਸੇ ਬਹੁਮਤ ਲਈ ਜਨਤਾ ਨੂੰ ਧੰਨਵਾਦ ਕਹਿਣ ਖੁਦ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਰਹੇ ਹਨ।ਅੰਮ੍ਰਿਤਸਰ ‘ਚ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਜਰੀਵਾਲ ਦਾ ਜੇਤੂ ਰੋਡ ਸ਼ੋਅ ਨਿਕਲੇਗਾ।ਭਗਵੰਤ ਮਾਨ 16 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
ਸਵੇਰੇ 11 ਵਜੇ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਣਗੇ।
ਭਗਵੰਤ ਮਾਨ ਦੇ ਨਾਲ ਗੋਲਡਨ ਟੈਂਪਲ ਨਤਮਸਤਕ ਹੋਣਗੇ।
ਜਲਿਆਂਵਾਲਾ ਬਾਗ ਅਤੇ ਦੁਰਗਿਆਨਾ ਮੰਦਿਰ ਜਾਣਗੇ।
ਵਾਲਮੀਕਿ ਮੰਦਿਰ ਦੇ ਦਰਸ਼ਨ ਕਰਨਗੇ।