ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ.ਐੱਨ. ਵੋਹਰਾ ਨੇ ਕਿਹਾ ਕਿ ਸੁਸ਼ਾਸਨ ਅਤੇ ਪ੍ਰਭਾਵੀ ਪੁਲੀਸਿੰਗ ਰਾਹੀਂ ਹੀ ਪੰਜਾਬ ਵਿੱਚ ਖਾਲਿਸਤਾਨ ਪੱਖੀ ਤਾਕਤਾਂ ’ਤੇ ਮੁੜ ਉਭਾਰ ਨੂੰ ਪ੍ਰਭਾਵੀ ਢੰਗ ਨਾਲ ਰੋਕਿਆ ਜਾ ਸਕਦਾ ਹੈ।
ਇਹ ਪ੍ਰਗਟਾਵਾ ਸੂਬੇ ਦੇ ਪੁਲੀਸ ਹੈੱਡਕੁਆਰਟਰ ਵਿੱਚ ਰਾਜ ਭਰ ਦੇ ਪੁਲੀਸ ਅਧਿਕਾਰੀਆਂ ਲਈ ‘ਅੰਦਰੂਨੀ ਸੁਰੱਖਿਆ’ ਵਿਸ਼ੇ ’ਤੇ ਕਰਵਾਏ ਗਏ ਇਕ ਸੈਸ਼ਨ ਦੌਰਾਨ ਸਾਬਕਾ ਰੱਖਿਆ ਤੇ ਗ੍ਰਹਿ ਸਕੱਤਰ ਸ੍ਰੀ ਵੋਹਰਾ ਨੇ ਰਾਸ਼ਟਰ ਵਿਰੋਧੀ ਅਤੇ ਵਿਘਟਨਕਾਰੀ ਤੱਤਾਂ ਵੱਲੋਂ ਦੇਸ਼ ਦੇ ਇਕ ਤੋਂ ਦੂਜੇ ਸਿਰੇ ਤੱਕ ਨੈੱਟਵਰਕ ਫੈਲਾਏ ਜਾਣ ਅਤੇ ਮੌਕਾ ਮਿਲਣ ’ਤੇ ਹਮਲੇ ਕਰਨ ਲਈ ਆਪਣੇ ਸਲੀਪਰ ਸੈੱਲ ਸਰਗਰਮ ਕੀਤੇ ਜਾਣ ’ਤੇ ਚਿੰਤਾ ਜ਼ਾਹਿਰ ਕੀਤੀ,
ਖ਼ਾਸ ਕਰ ਕੇ ਅਜਿਹੇ ਸਮੇਂ ਵਿੱਚ ਜਦੋਂ ਫਿਰਕੂ ਵੰਡੀਆਂ ਕਾਰਨ ਦੇਸ਼ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ।
ਜੰਮੂ ਕਸ਼ਮੀਰ ਦੇ ਹਾਲਾਤ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਵੋਹਰਾ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਸ ਯੂਟੀ ਵਿੱਚ ਚੋਣਾਂ ਹੋਣ ਵਾਲੀਆਂ ਹਨ