ਪੰਜਾਬ ‘ਚ ਆਏ ਦਿਨ ਕਿਸੇ ਨਾ ਕਿਸੇ ਮਹਿਕਮੇ ਦੇ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ ਜਾਂਦੇ ਹਨ।ਪਾਵਰਕਾਮ ‘ਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਕਰਮਚਾਰੀਆਂ ਵਲੋਂ ਬੱਚਿਆਂ ਸਮੇਤ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਉ ਕਰਨ ਲਈ ਆਏ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ।ਪਾਵਰਕਾਮ ਦੇ ਮੁੱਖ ਦਫਤਰ ਤੋਂ ਮਾਰਚ ਕਰਦਿਆਂ ਜਿਵੇਂ ਹੀ ਮੁਲਾਜ਼ਮ ਵਾਈਪੀਐੱਸ ਚੌਕ ਵਿਖੇ ਪੁੱਜੇ ਤਾਂ ਉੱਥੇ ਵੱਡੀ ਗਿਣਤੀ ‘ਚ ਖੜ੍ਹੀ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ।
ਇਸ ਤੋਂ ਭੜਕੇ ਕਰਮਚਾਰੀਆਂ ਨੇ ਉੱਥੇ ਹੀ ਧਰਨਾ ਲਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕੀਤੀ ਦੋ ਠੇਕਾ ਮੁਲਾਜ਼ਮ ਆਪਣੇ ਇੱਕ ਬੱਚੇ ਸਮੇਤ ਬਿਜਲੀ ਟਾਵਰ ‘ਤੇ ਚੜ੍ਹ ਗਏ।ਕਾਫੀ ਜੱਦੋ ਜਹਿਦ ਮਗਰੋਂ ਬੱਚੇ ਨੂੰ ਟਾਵਰ ਤੋਂ ਉਤਾਰਿਆ ਗਿਆ ਤਾਂ ਮੁਲਾਜ਼ਮਾਂ ਅਤੇ ਪੁਲਿਸ ‘ਚ ਤਕਰਾਰ ਬਾਜ਼ੀ ਸ਼ੁਰੂ ਹੋ ਗਈ।ਭੀੜ ਨੂੰ ਹਟਾਉਣ ਲਈ ਪੁਲਿਸ ਨੇ ਪਾਣੀ ਦੀਆਂ ਬੌਛਾਰਾਂ ਅਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ।ਪੁਲਿਸ ਨੇ ਕਈ ਮੁਲਾਜ਼ਮ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ।