ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਪਾਰਲੀਮੈਂਟ ਮਾਰਚ ਨੂੰ ਲੈ ਸਾਰੀ ਰੂਪ ਰੇਖਾ ਬਾਰੇ ਦੱਸਿਆ ਗਿਆ ਹੈ ,ਜਿਸ ਦੌਰਾਨ ਉਨਾ ਕਿਹਾ ਕਿਸਾਨ ਅੰਦੋਲਨ ਚੜ੍ਹਦੀਕਲਾ ਵਿੱਚ ਹੈ ਅਤੇ ਪਿੰਡਾ ਦੇ ਵਿੱਚੋਂ ਜਥੇ ਆਉਣੇ ਸ਼ੁਰੂ ਹੋ ਗਏ ਹਨ ,ਇਸ ਅੰਦੋਲਨ ਚ ਆਉਣ ਵਾਲੇ ਕਿਸਾਨਾਂ ਨੂੰ ਅੰਦੋਲਨ ਦੇ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਰਾਜੇਵਾਲ ਦੇ ਵੱਲੋਂ ਅਪੀਲ ਕੀਤੀ ਗਈ ਹੈ| ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 19 ਤਰੀਕ ਨੂੰ ਰਾਸ਼ਟਰਪਤੀ ਕੇਵਲ ਭਾਸ਼ਣ ਦੇਣਗੇ, ਇਸ ਲਈ 22 ਤਰੀਕ ਨੂੰ ਪਾਰਲੀਮੈਂਟ ਕੂਚ ਕੀਤਾ ਜਾਵੇਗਾ |
ਕਿਸਾਨ ਆਗੂ ਨੇ ਕਿਹਾ ਕਿ 26 ਜਨਵਰੀ ਦੀ ਤਰਾਂ ਕੋਈ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੇ ਇਸ ਲਈ ਪਾਰਲੀਮੈਂਟ ਵੱਲ ਮਾਰਚ ਕਰਨ ਦੀ ਗਿਣਤੀ ਬਹੁਤ ਛੋਟੀ ਰੱਖੀ ਗਈ ਹੈ ਤਾਂ ਜੋ ਕੰਟਰੋਲ ਵੀ ਕੀਤਾ ਜਾ ਸਕੇ |ਇਸ ਲਈ ਹਰ ਰੋਜ਼ 200 ਕਿਸਾਨ ਪਾਰਲੀਮੈਂਟ ਵੱਲ ਮਾਰਚ ਕਰਨ ਜਾਣਗੇ |ਪਾਰਲੀਮੈਂਟ ਵੱਲ ਮਾਰਚ ਕਰਨ ਵਾਲੇ ਹਰ ਕਿਸਾਨ ਕੋਲ ਪਾਸਪੋਰਟ ਸਾਈਜ਼ ਫ਼ੋਟੋ ਅਤੇ ਆਧਾਰ ਕਾਰਡ ਦੀ ਕਾਪੀ ਹੋਣੀ ਜ਼ਰੂਰੀ ਹੈ |
ਇਸ ਦੇ ਨਾਲ ਹੀ ਉਨ੍ਹਾਂ ਕਿਹਾ 17 ਤਰੀਕ ਨੂੰ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਪੱਤਰ ਵੀ ਸੌਂਪੇ ਜਾਣਗੇ | ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਮੋਰਚਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਾ ਹੈ ਕਿ ਕੋਈ ਵੀ ਅੰਦਰ ਵਾਕਆਊਟ ਨਾ ਕਰੇ ਅਤੇ ਕਿਸਾਨਾਂ ਦੀਆਂ ਮੰਗਾ ਨੂੰ ਲੈ ਕੇ ਸੈਸ਼ਨ ਅੰਦਰ ਦਬਾ ਬਣਾਇਆ ਜਾਵੇ ਜੇਕਰ ਕੋਈ ਵੀ ਸਿਆਸੀ ਪਾਰਟੀ ਕਿਸਾਨਾਂ ਦੀਆਂ ਮੰਗਾ ਦਬਾਉਣ ਦੀ ਕੋਸ਼ਿਸ਼ ਕਰੇਗਾ ਉਸ ਦਾ ਵੀ ਬੀਜੇਪੀ ਤਰਾਂ ਕਿਸਾਨ ਵਿਰੋਧ ਕਰਨਗੇ |