ਨਵਜੋਤ ਸਿੱਧੂ ਦੇ ਵੱਲੋਂ ਫਿਰ ਤੋਂ ਬਿਜਲੀ ਮੁੱਦੇ ‘ਤੇ ਟਵੀਟ ਕੀਤੇ ਗਏ ਹਨ ਇੱਕ ਪਾਸੇ ਜਿੱਥੇ ਕੈਪਟਨ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋ ਚੁੱਕੇ ਨੇ ਦੂਜੇ ਪਾਸੇ ਸਿੱਧੂ ਨੇ ਧੜਾਧੜ 6 ਟਵੀਟ ਕੀਤੇ ਹਨ ਇਨ੍ਹਾਂ ਟਵੀਟ ਦੇ ਵਿੱਚ ਸਿੱਧੂ ਨੇ ਕਿਹਾ ਕਿ ਮੁਫ਼ਤ ਬਿਜਲੀ ਦੇਣ ਦੇ ਖੋਖਲੇ ਵਾਅਦੇ ਉਦੋਂ ਤੱਕ ਬੇਅਰਥ ਹਨ ਜਦੋਂ ਤੱਕ ਪੰਜਾਬ ਵਿਧਾਨ ਸਭਾ ਰਾਹੀ ਨਵਾਂ ਕਾਨੂੰਨ ਬਣਾ ਕੇ ਬਿਜਲੀ ਖ਼ਰੀਦ ਸਮਝੌਤੇ ਰੱਦ ਨਹੀਂ ਕਰ ਦਿੱਤੇ ਜਾਂਦੇ |
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਫਿਕਸ ਚਾਰਜਸ ਨਹੀਂ ਹਟਾਏ ਜਾਂਦੇ ਉਦੋਂ ਤੱਕ ਬਿਜਲੀ ਸਸਤੀ ਨਹੀਂ ਹੋਵੇਗੀ | ਬਿਜਲੀ ਸਮਝੌਤਿਆਂ ਕਾਰਨ ਪੰਜਾਬ ਦੇ ਲੋਕਾਂ ਨੇ ਹਜ਼ਾਰਾ ਕਰੋੜਾ ਰੁਪਏ ਕੀਮਤ ਚੁਕਾਈ ਹੈ |ਨਵਜੋਤ ਸਿੱਧੂ ਦੇ ਵੱਲੋਂ ਬਿਜਲੀ ਸਮਝੌਤਿਆਂ ਨੂੰ ਲੈ ਬਾਦਲਾਂ ‘ਤੇ ਤਿੱਖੇ ਵਾਰ ਕੀਤੇ ਉਨ੍ਹਾਂ ਕਿਹਾ ਕਿ ਇਹ ਸਮਝੌਤੇ ਬਾਦਲਾਂ ਨੂੰ ਲਾਭ ਪਹੁੰਚਾਉਣ ਲਈ ਕੀਤੇ ਗਏ ਸੀ ਪਰ ਇਨ੍ਹਾਂ ਬਿਜਲੀ ਸਮਝੌਤਿਆਂ ਕਾਰਨ ਅੱਜ ਪੰਜਾਬ ਇਸ ਭ੍ਰਿਸ਼ਟਾਚਾਰ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ | ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਨਵਾਂ ਕਾਨੂੰਨ ਅਤੇ ਬਿਜਲੀ ਖ਼ਰੀਦ ਸਮਝੌਤਿਆਂ ਉੱਤੇ ਵਾਈਟ ਪੇਪਰ” ਲੈ ਕੇ ਆਉਣ ਨਾਲ ਹੀ ਆਪਾਂ ਪੰਜਾਬ ਨੂੰ ਇਨਸਾਫ਼ ਦਵਾ ਸਕਦੇ ਹਾਂ I