ਪੰਜਾਬ ਦੇ ਬਿਜਲੀ ਮੰਤਰੀ ਦਾ ਵੱਡਾ ਬਿਆਨ ਆਇਆ ਹੈ ਕਿ ਪੰਜਾਬ ‘ਚ ਸਮਾਰਟ ਮੀਟਰ ਲਗਾਏ ਜਾਣਗੇ।ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਪੰਜਾਬ ‘ਚ ਪ੍ਰੀਪੇਡ ਮੀਟਰ ਲਗਾਉਣ ਦੀ ਚਰਚਾ ਛਿੜਿਆ ਹੋਇਆ ਸੀ।ਪਰ ਬਿਜਲੀ ਮੰਤਰੀ ਦਾ ਕਹਿਣਾ ਹੈ ਕਿ ਪ੍ਰੀਪੇਡ ਮੀਟਰ ਤਾਂ ਨਹੀਂ ਪਰ ਪੰਜਾਬ ‘ਚ ਸਮਾਰਟ ਮੀਟਰ ਲਗਾਏ ਜਾਣਗੇ।
ਤੁਹਾਨੂੰ ਦੱਸ ਦੇਈਏ ਕਿ ਪ੍ਰੀਪੇਡ ਤੇ ਸਮਾਰਟ ਮੀਟਰ ‘ਚ ਅੰਤਰ ਪ੍ਰੀਪੇਡ ਮੀਟਰਾਂ ਨੂੰ ਮੋਬਾਇਲ ਦੀ ਤਰ੍ਹਾਂ ਤੁਹਾਨੂੰ ਰੀਚਾਰਜ ਕਰਾਉਣਾ ਪਵੇਗਾ ਪਰ ਸਮਾਰਟ ਮੀਟਰ ‘ਚ ਇਹ ਹੈ ਕਿ ਪਾਵਰ ਦਫ਼ਤਰ ‘ਚ ਹੀ ਡਿਵਾਇਸ ਲਗਾਇਆ ਜਾਵੇਗਾ ਜਿਸਦਾ ਸਾਰਾ ਡਾਟਾ ਉਨ੍ਹਾਂ ਕੋਲ ਆਨਲਾਈਨ ਡਾਟਾ ਜਾਵੇਗਾ।
ਜੇਕਰ ਤੁਸੀਂ ਬਿੱਲ ਨਹੀਂ ਭਰੋਗੇ ਤਾਂ ਪਾਵਰਕਾਮ ਦਫ਼ਤਰ ਤੋਂ ਬੈਠੇ ਹੀ ਤੁਹਾਡਾ ਕੁਨੈਕਸ਼ਨ ਕੱਟ ਦੇਣਗੇ।ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ‘ਚ 300 ਯੂਨਿਟ ਬਿਜਲੀ ਮੁਫ਼ਤ ਕੀਤੀ ਜਾਵੇਗੀ।ਪਰ ਉਸ ਤੋਂ ਪਹਿਲਾਂ ਪੰਜਾਬ ‘ਚ ਸਮਾਰਟ ਮੀਟਰ ਲਗਾਏ ਜਾਣਗੇ।