ਪੰਜਾਬ ਸਰਕਾਰ ਨੇ ਡਰੱਗ ਮਾਮਲੇ ਵਿਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਾਂਚ ਕਰਨ ਵਾਲੀ ਨਵੀਂ ਐੱਸ. ਆਈ. ਟੀ. ਟੀਮ ਬਣਾਈ ਗਈ ਹੈ। ਪੰਜਾਬ ਸਰਕਾਰ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਮਾਮਲੇ ’ਚ ਨਵੀਂ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਪੁਨਰਗਠਨ ਕਰਨ ਦੇ ਆਦੇਸ਼ ਦਿੱਤੇ ਹਨ। ਨਵੀਂ ਟੀਮ ਦੀ ਕਮਾਨ ਏ. ਆਈ. ਜੀ. ਗੁਰਸ਼ਰਨ ਸਿੰਘ ਸੰਧੂ ਦੇ ਹੱਥ ‘ਚ ਸੌਂਪੀ ਗਈ ਹੈ ਤੇ ਇਸ ਟੀਮ ਵਿਚ ਚਾਰ ਹੋਰ ਮੈਂਬਰ ਵੀ ਲਾਏ ਗਏ ਹਨ।
ਇਸ ਟੀਮ ਵਿਚ ਏ. ਆਈ. ਜੀ. ਰਾਹੁਲ ਐੱਸ. ਅਤੇ ਰਣਜੀਤ ਸਿੰਘ ਤੋਂ ਇਲਾਵਾ ਡੀ. ਐੱਸ. ਪੀ. ਰੈਂਕ ਦੇ ਦੋ ਅਧਿਕਾਰੀ ਸ਼ਾਮਲ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੀ ਐੱਸ. ਆਈ. ਟੀ. ਏ. ਆਈ. ਜੀ. ਬਲਰਾਜ ਸਿੰਘ ਦੀ ਅਗਵਾਈ ਵਿਚ ਤਿੰਨ ਮੈਂਬਰੀ ਟੀਮ ਸੀ।