ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਮੰਤਰੀ ਮੰਡਲ ਨੇ ਵੀਰਵਾਰ ਨੂੰ ਬੇਰੁਜ਼ਗਾਰ ਨੌਜਵਾਨਾਂ ਦੇ ਹੁਨਰ ਨੂੰ ਹੁੰਗਾਰਾ ਦੇਣ ਲਈ ਅਤੇ ਮੁਫਤ ਛੋਟੀ ਮਿਆਦ ਦੇ ਹੁਨਰ ਸਿਖਲਾਈ ਵਲੋਂ ਆਪਣੇ ਚੁਣੇ ਹੋਏ ਖੇਤਰ ‘ਚ ਉਨਾਂ੍ਹ ਨੂੰ ਰੁਜ਼ਗਾਰ ਯੋਗਤਾ ਨੂੰ ਵਧਾਉਣ ‘ਚ ਸੁਵਿਧਾ ਦੇਣ ਲਈ ਇੱਕ ਨਵੀਂ ਸਕੀਮ ‘ਮੇਰਾ ਕਾਮ ਮੇਰਾ ਮਾਨ’ ਨੂੰ ਹਰੀ ਝੰਡੀ ਦਿੱਤੀ ਹੈ।ਮੰਤਰੀ ਮੰਡਲ ਨੇ ਨਿਰਮਾਣ ਮਜ਼ਦੂਰਾਂ ਅਤੇ ਉਨਾਂ੍ਹ ਦੇ ਵਾਰਡਾਂ ਲਈ ਪਾਇਲਟ ਆਧਾਰ ‘ਤੇ ਚਾਲੂ ਵਿੱਤੀ ਸਾਲ ਤੋਂ ਇਸ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।ਇਸ ਪਾਇਲਟ ਯੋਜਨਾ ਅਧੀਨ 90 ਕਰੋੜ ਦੀ ਲਾਗਤ ਨਾਲ 30000 ਲਾਭਪਾਤਰੀਆਂ ਦਾ ਟੀਚਾ ਪ੍ਰਸਤਾਵਿਤ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਮੁਖ ਮੰਤਰੀ ਨੂੰ ਇਸ ਸਕੀਮ ਨੂੰ ਸਮਾਜ ਦੇ ਦੂਜੇ ਵਰਗਾਂ ਤੱਕ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਨੂੰ ਸ਼ਕਤੀ ਦੇਣ ਦੇ ਨਾਲ-ਨਾਲ ਯੋਜਨਾ ‘ਚ ਸਫਲਤਾਪੂਰਵਕ ਲਾਗੂ ਕਰਨ ਲਈ ਸਮੇਂ-ਸਮੇਂ ‘ਤੇ ਲੋੜ ਅਨੁਸਾਰ ਕੋਈ ਵੀ ਸੋਧ ਕਰਨ ਦਾ ਅਧਿਕਾਰ ਦਿੱਤਾ।ਨੌਜਵਾਨਾਂ ਨੂੰ 12 ਮਹੀਨੇ ਦਿੱਤੀ ਜਾਵੇਗੀ ਸਿਖਲਾਈ।ਪੰਜਾਬ ਕੈਬਿਨਟ ‘ਚ ਅਹਿਮ ਫੈਸਲਾ ਲਿਆ ਗਿਆ ਹੈ ਵਿਦਿਆਰਥੀਆਂ ਨੂੰ ਸਿਖਲਾਈ ਦੌਰਾਨ 2500 ਰੁਪਏ ਮਹੀਨਾ ਭੱਤਾ ਵੀ ਦਿੱਤਾ ਜਾਵੇਗਾ।ਵੈਟਰਨਰੀ ਹਸਪਤਾਲ ਸਰਵਿਸ ਪ੍ਰੋਵਾਈਡਰਾਂ ਦੀਆਂ ਸੇਵਾਵਾਂ ‘ਚ 2 ਸਾਲ ਵਧਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।