ਗੁਲਾਬੀ ਸੁੰਡੀ ਅਤੇ ਬਰਸਾਤ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਆਵਾਜ਼ ਚੁੱਕ ਰਹੇ ਹਨ।ਮੰਗਲਵਾਰ ਤੋਂ ਸੰਘਰਸ਼ ਪੰਜ ਜ਼ਿਲਿ੍ਹਆਂ ਦੇ ਕਿਸਾਨ ਵੀਰਵਾਰ ਦੁਪਹਿਰ ਨੂੰ ਪਿੰਡ ਬਾਦਲ ‘ਚ ਬੈਰੀਕੇਡ ਉਖਾੜ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਬਾਹਰ ਪਹੁੰਚ ਗਏ।ਪਿਛਲੇ ਮੰਗਲਵਾਰ ਤੋਂ ਉਹ ਵਿੱਤ ਮੰਤਰੀ ਦੇ ਘਰ ਤੋਂ ਕਰੀਬ 500 ਮੀਟਰ ਦੀ ਦੂਰੀ ‘ਤੇ ਸੜਕ ‘ਤੇ ਬੈਠੇ ਸਨ।
ਵੀਰਵਾਰ ਨੂੰ ਨੇ ਉਨਾਂ੍ਹ ਦੇ ਘਰ ਦੇ ਨਜ਼ਦੀਕ ਲੱਗੇ ਹੋਏ ਬੈਰੀਕੇਡ ਉਖਾੜਕੇ ਅੱਗੇ ਵਧ ਗਏ।ਉਹ ਵਿੱਤ ਮੰਤਰੀ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠ ਗਏ।ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਕਰਮਚਾਰੀਆਂ ਨੂੰ ਫਾਇਰ ਬ੍ਰਿਗੇਡ ਅਤੇ ਦੰਗਾ ਰੋਧੀ ਦੇ ਨਾਲ ਤਾਇਨਾਤ ਕੀਤਾ ਗਿਆ ਹੈ।ਉਨਾਂ੍ਹ ਨੇ ਪ੍ਰਦਰਸ਼ਨਕਾਰੀਆਂ ‘ਤੇ ਕੋਈ ਬਲ ਪ੍ਰਯੋਗ ਨਹੀਂ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਬਠਿੰਡਾ, ਮਾਨਸਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਦੇ ਹਜ਼ਾਰਾਂ ਕਿਸਾਨ ਮੰਗਲਵਾਰ ਤੋਂ ਬਾਦਲ ਵਿੱਚ ਵਿੱਤ ਮੰਤਰੀ ਦੀ ਰਿਹਾਇਸ਼ ਦੇ ਨੇੜੇ ਡੇਰੇ ਲਾ ਰਹੇ ਸਨ। ਉਹ ਨਰਮਾ ਦੀ ਖਰਾਬ ਹੋਈ ਫਸਲ ਲਈ ਕਿਸਾਨ ਨੂੰ 60,000 ਰੁਪਏ ਪ੍ਰਤੀ ਏਕੜ ਅਤੇ ਨਰਮਾ ਦੀ ਅਦਾਇਗੀ ਲਈ ਪ੍ਰਤੀ ਮਜ਼ਦੂਰ ਦੇ ਪਰਿਵਾਰ ਨੂੰ 30,000 ਰੁਪਏ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ, ਨਕਲੀ ਕੀਟਨਾਸ਼ਕ ਅਤੇ ਬੀਜ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ।