ਕੋਰੋਨਾ ਕਾਰਨ ਹਿਮਾਚਲ ਦੇ ਕਈ ਰੂਟ ਬੰਦ ਪਏ ਸਨ, ਜਿਨ੍ਹਾਂ ਨੂੰ ਹੁਣ ਦੋਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਯਾਤਰੀਆਂ ਨੂੰ ਸਹੂਲਤ ਮਿਲ ਸਕੇ। ਨਵੀਂ ਸਮਾਂ-ਸਾਰਨੀ ਵਿਚ ਡਿਮਾਂਡ ਨੂੰ ਵੇਖਦੇ ਹੋਏ ਧਾਰਮਿਕ ਅਸਥਾਨਾਂ ਲਈ ਖ਼ਾਸ ਤੌਰ ’ਤੇ ਬੱਸਾਂ ਸ਼ੁਰੂ ਕੀਤੀਆਂ ਗਈਆਂ। ਫਿਲਹਾਲ ਇਹ ਬੱਸਾਂ ਘੱਟ ਗਿਣਤੀ ਵਿਚ ਚਲਾਈਆਂ ਜਾਣਗੀਆਂ ਪਰ ਆਉਣ ਵਾਲੇ ਦਿਨਾਂ ਵਿਚ ਯਾਤਰੀਆਂ ਦੇ ਰਿਸਪਾਂਸ ਨੂੰ ਵੇਖਦੇ ਹੋਏ ਉਨ੍ਹਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇਗਾ।
ਹਿਮਾਚਲ ਤੋਂ ਇਲਾਵਾ ਜੈਪੁਰ ਲਈ ਵੀ ਦੋ ਬੱਸਾਂ ਲਗਾਤਾਰ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚ ਰਾਜਸਥਾਨ ਡਿਪੂ ਦੀ ਬੱਸ ਸਵੇਰੇ 6.15 ਵਜੇ, ਜਦਕਿ ਪੰਜਾਬ ਰੋਡਵੇਜ਼ ਦੀ ਬੱਸ 7.51 ਵਜੇ ਰਵਾਨਾ ਹੋਵੇਗੀ। ਉੱਤਰਾਖੰਡ ਦੇ ਟਨਕਪੁਰ ਲਈ ਜਲੰਧਰ ਤੋਂ ਨਿਰਧਾਰਿਤ ਸਮੇਂ ਮੁਤਾਬਕ ਰਾਤੀਂ 7.30 ਵਜੇ ਬੱਸ ਰਵਾਨਾ ਹੋਇਆ ਕਰੇਗੀ।ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਿਰਧਾਰਿਤ ਸਮਾਂ ਹੈ, ਜਦਕਿ ਇਸ ਤੋਂ ਇਲਾਵਾ ਕਈ ਬੱਸਾਂ ਜਲੰਧਰ ਬੱਸ ਅੱਡੇ ਤੋਂ ਹੋ ਕੇ ਰਵਾਨਾ ਹੁੰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਡਿਪੂਆਂ ਦੀਆਂ ਕੁਝ ਬੱਸਾਂ ਤਾਂ ਹਫਤੇ ਵਿਚ ਕੁਝ ਦਿਨ ਚਲਾਈਆਂ ਜਾਂਦੀਆਂ ਹਨ। ਕਈ ਵਾਰ ਜਲੰਧਰ ਆਉਣ ਵਾਲੀਆਂ ਬੱਸਾਂ ਦਾ ਸੰਚਾਲਨ ਰੱਦ ਰਹਿੰਦਾ ਹੈ, ਇਸ ਲਈ ਪੱਕੇ ਤੌਰ ’ਤੇ ਕਹਿਣਾ ਉਚਿਤ ਨਹੀਂ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਯਾਤਰੀ ਬੱਸ ਅੱਡੇ ਦੇ ਸਰਕਾਰੀ ਇਨਕੁਆਰੀ ਨੰਬਰ 0181-2223755 ਤੋਂ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ।
ਇਸ ਸਬੰਧੀ ਪੇਸ਼ ਹੈ ਹਿਮਾਚਲ ਵਿਚ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ
ਇਸ ਟਾਈਮ ਟੇਬਲ ਵਿਚ ਸਿਰਫ਼ ਜਲੰਧਰ ਦੇ ਡਿਪੂ ਹੀ ਨਹੀਂ ਸਗੋਂ ਹਿਮਾਚਲ ਅਤੇ ਪੰਜਾਬ ਦੇ ਬਾਕੀ ਡਿਪੂਆਂ ਦੇ ਟਾਈਮ ਟੇਬਲ ਵੀ ਸ਼ਾਮਲ ਹਨ। ਇਕ-ਅੱਧੀ ਨੂੰ ਛੱਡ ਕੇ ਵਧੇਰੇ ਬੱਸਾਂ ਸਵੇਰ ਸਮੇਂ ਹੀ ਚਲਾਈਆਂ ਜਾ ਰਹੀਆਂ ਹਨ। ਰਾਤ ਦੀ ਸੇਵਾ ਨੂੰ ਫਿਲਹਾਲ ਰੋਕਿਆ ਗਿਆ ਹੈ। ਜਿਹੜੀ ਸਮਾਂ-ਸਾਰਨੀ ਦਿੱਤੀ ਜਾ ਰਹੀ ਹੈ, ਉਹ ਸਰਕਾਰੀ ਬੱਸਾਂ ਨਾਲ ਸਬੰਧਤ ਹੈ।
ਹਿਮਾਚਲ ਲਈ ਚੱਲਣ ਵਾਲੇ ਮੁੱਖ ਰੂਟ
ਚਿੰਤਪੂਰਨੀ-ਜਵਾਲਾਜੀ, ਸਵੇਰੇ 7.05, 7.40, 9.50
ਧਰਮਸ਼ਾਲਾ : ਸਵੇਰੇ 6.24, 10.53,
ਮਨੀਕਰਨ ਸਾਹਿਬ : ਰਾਤ 8.30
ਸ਼ਿਮਲਾ : ਸਵੇਰੇ 7.30, 8.32
ਪਾਉਂਟਾ ਸਾਹਿਬ : ਸਵੇਰੇ 11.40
ਬੈਜਨਾਥ : ਸਵੇਰੇ 11.25
ਡਲਹੌਜ਼ੀ : ਸਵੇਰੇ 10.35