ਕਿਸਾਨਾਂ ਦਿੱਲੀ ਬਾਰਡਰਾਂ ‘ਤੇ 312ਵੇਂ ਦਿਨ ਵੀ ਧਰਨਾ ਪੂਰੇ ਜੋਸ਼ ‘ਚ ਠਾਠਾਂ ਮਾਰ ਰਿਹਾ ਹੈ।32 ਜਥੇਬੰਦੀਆਂ ‘ਤੇ ਆਧਾਰਿਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 312ਵੇਂ ਦਿਨ ਵੀ ਪੂਰੇ ਜੋਸ਼ ‘ਤੇ ਉਤਸ਼ਾਹ ਨਾਲ ਜਾਰੀ ਰਿਹਾ।
ਕਿਸਾਨ ਬੁਲਾਰਿਆਂ ਨੇ ਕਿਹਾ ਕਿ 9 ਅਗਸਤ 1942 ਦੇ ਦਿਨ ਦੇਸ਼ ਦੇ ਆਜ਼ਾਦੀ ਘੁਲਾਟਿਆਂ ਨੇ ਬਰਤਾਨਵੀ ਹਾਕਮਾਂ ਨੂੰ ,’ਅੰਗਰੇਜ਼ੋ ਭਾਰਤ ਛੱਡੋ’ ਦਾ ਨਾਅਰਾ ਲਾ ਕੇ ਵੰਗਾਰਿਆ ਸੀ।ਸਾਮਰਾਜੀ ਲੁਟੇਰੇ ਭਾਵੇਂ ਜ਼ਾਰਿਹ ਤੌਰ ‘ਤੇ ਇੱਥੋਂ ਚਲੇ ਗਏ ਪਰ ਦੇਸ਼ੀ ਭਾਈਵਾਲਾਂ ਆਪਣੀਆਂ ਲੁੱਟ-ਖਸੁੱਟ ਦੀਆਂ ਨੀਤੀਆਂ ਅਜੇ ਵੀ ਜਾਰੀ ਰੱਖੀਆਂ ਹੋਈਆਂ ਹਨ।
ਖੇਤੀ ਕਾਨੂੰਨ ਉਸੇ ਲੁੱਟ-ਖਸੁੱਟ ਨੂੰ ਹੋਰ ਤੇਜ਼ ਕਰਨ ਦੀ ਕਵਾਇਦ ਹਨ।ਖੇਤੀ ਕਾਰੋਬਾਰ ਦੀ ਅਹਿਮੀਅਤ ਨੂੰ ਦੇਖਦੇ ਹੋਏ ਸਾਮਰਾਜੀ ਕੰਪਨੀਆਂ ਕਿਸਾਨਾਂ ਦੀਆਂ ਜ਼ਮੀਨਾਂ ਉਪਰ ਕਬਜ਼ਾ ਕਰਨ ਲਈ ਤਰਲੋ ਮੱਛੀ ਹਨ।ਜ਼ਿਕਰਯੋਗ ਹੈ ਕਿ ਆਜ਼ਾਦੀ ਘੁਲਾਟੀਆਂ ਵਲੋਂ 1942 ‘ਚ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਵੰਗਾਰਿਆ ਸੀ, ਉਵੇਂ ਭਲਕੇ ਭਾਵ 9 ਅਗਸਤ ਨੂੰ ਕਾਰਪੋਰੇਟ ਘਰਾਣਿਆਂ ਨੂੰ ‘ਕਾਰਪੋਰੇਟੋ ਖੇਤੀ ਛੱਡੋ’ ਦਾ ਨਾਅਰਾ ਬੁਲੰਦ ਕੀਤਾ ਜਾਵੇਗਾ।