ਟੋਕੀਓ ਉਲੰਪਿਕ ‘ਚ 41 ਸਾਲ ਭਾਵ 4 ਦਹਾਕਿਆਂ ਬਾਅਦ ਇਤਿਹਾਸ ਰਚਣ ਵਾਲੀ ਭਾਰਤੀ ਹਾਕੀ ਟੀਮ ਕੱਲ੍ਹ ਭਾਵ ਮੰਗਲਵਾਰ ਨੂੰ ਵਤਨ ਪਰਤ ਆਈ ਹੈ।ਭਾਰਤ ਆਉਣ ‘ਤੇ ਟੋਕੀਓ ਉਲੰਪਿਕ ਜੇਤੂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਦਿੱਲੀ ਦੇ ਅਸ਼ੋਕਾ ਹੋਟਲ ‘ਚ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ‘ਤੇ ਪੰਜਾਬ ਦੇ ਸਾਰੇ ਹਾਕੀ ਖਿਡਾਰੀ ਆਪੋ-ਆਪਣੇ ਘਰ ਪਹੁੰਚ ਗਏ ਹਨ ਅਤੇ ਪਰਿਵਾਰਕ ਮੈਂਬਰ ਉਨਾਂ੍ਹ ਦਾ ਭਰਵਾਂ ਕਰ ਰਹੇ ਹਨ।ਕਈਆਂ ਦੀਆਂ ਅੱਖਾਂ ‘ਚ ਖੁਸ਼ੀ ਦੇ ਹੰਝੂ ਹਨ।ਅਜਿਹੀ ਹੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜੋ ਕਿ ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਆਪਣੀ ਮਾਤਾ ਜੀ ਦੇ ਨਾਲ ਹਨ,
ਉਨਾਂ੍ਹ ਨੇ ਆਪਣਾ ਸਿਰ ਮਾਤਾ ਜੀ ਦੀ ਝੋਲੀ ‘ਚ ਰੱਖਿਆ ਹੋਇਆ ਹੈ ਅਤੇ ਆਪਣਾ ਮੈਡਲ ਮਾਤਾ ਜੀ ਦੇ ਗਲੇ ‘ਚ ਪਾਇਆ ਹੋਇਆ ਹੈ।ਇਸ ਤਸਵੀਰ ਨੇ ਪੂਰੇ ਦੇਸ਼ ਵਾਸੀਆਂ ਦਾ ਦਿਲ ਜਿੱਤਿਆ ਹੈ ਅਤੇ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।