ਪੰਜਾਬ ਵਿਧਾਨ ਸਭਾ ਬਜਟ ਇਜ਼ਲਾਸ ਦੇ ਚੌਥੇ ਦਿਨ ਦੇ ਸੈਸਨ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਬਦਲਣ ਵਾਲਿਆਂ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਭਾਵੇਂ ਕਿਸੇ ਵੀ ਵੱਡੀ ਸੱਤਾਧਾਰੀ ਪਾਰਟੀ ਵਿੱਚ ਚਲੇ ਜਾਓ, ਤੁਸੀਂ ਕਾਰਵਾਈ ਤੋਂ ਬਚ ਨਹੀਂ ਸਕੋਗੇ। ਉਨ੍ਹਾਂ ਕਿਹਾ ਕਿ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਭਾਵੇ ਜਿਹੜੀ ਮਰਜ਼ੀ ਪਾਰਟੀ ਜੁਆਇਨ ਕਰ ਲੋ ਪਰ ਇਸ ਦਾ ਐਕਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ। ਦੱਸ ਦੇਈਏ ਕਿ ਹਾਲ ਹੀ ਵਿੱਚ ਕਾਂਗਰਸ ਦੇ 4 ਸਾਬਕਾ ਮੰਤਰੀ ਬਲਬੀਰ ਸਿੱਧੂ, ਸ਼ਾਮ ਸੁੰਦਰ ਅਰੋੜਾ, ਰਾਜਕੁਮਾਰ ਵੇਰਕਾ ਅਤੇ ਗੁਰਪ੍ਰੀਤ ਕਾਂਗੜ ਭਾਜਪਾ ਵਿੱਚ ਸ਼ਾਮਲ ਹੋਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੋਰ ਦੀ ਦਾੜੀ ‘ਚ ਤਿਨਕਾ ਹੁੰਦਾ ਹੈ ਉਸ ਨੂੰ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਮੈਂ ਫੜਿਆ ਨਾ ਜਾਵਾ। ਇਸੇ ਡਰੋਂ ਕਈ ਸਾਬਕਾ ਮੰਤਰੀ ਹਾਈ ਕੋਰਟ ਜਾ ਰਹੇ ਹਨ। ਸਰਕਾਰ ਨੇ ਉਨ੍ਹਾਂ ਦਾ ਨਾਂ ਤੱਕ ਨਹੀਂ ਲਿਆ। ਇਸ ਦਾ ਮਤਲਬ ਹੈ ਕਿ ਉਨ੍ਹਾਂ ਕੁਝ ਕੀਤਾ ਹੈ। ਸਰਕਾਰ ਕਿਸੇ ਵੀ ਰਸੂਖਦਾਰ ਸਿਆਸਤਦਾਨ, ਉੱਚ ਪੱਧਰੀ ਜਾਂ ਨੌਕਰਸ਼ਾਹ ਜੋ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਵੇਗਾ ਉਸਨੂੰ ਬਖਸ਼ੇਗੀ ਨਹੀਂ।