ਪੂਰੇ ਦੇਸ਼ ‘ਚ ਮਾਨਸੂਨ ਆ ਗਿਆ ਹੈ।ਜਿਆਦਾਤਰ ਹਿੱਸਿਆਂ ‘ਚ ਮੀਂਹ ਜਾਰੀ ਹੈ।ਅਗਲੇ ਚਾਰ ਦਿਨ ਤੱਕ ਭਾਰੀ ਮੀਂਹ ਪੈਣ ਦੀ ਆਸ਼ੰਕਾ ਹੈ।ਇਸਦੇ ਚੱਲਦਿਆਂ ਪਹਾੜਾਂ ਤੋਂ ਲੈ ਲੇ ਤੱਟੀ ਇਲਾਕਿਆਂ ਤੱਕ ਮੁਸੀਬਤਾਂ ਦਾ ਅੰਬਾਰ ਲੱਗ ਗਿਆ ਹੈ।
ਕੁਲੂ ‘ਚ ਬਾਦਲ ਫੱਟਣ ਨਾਲ ਹੜ ਵਰਗਾ ਮਾਹੌਲ ਬਣ ਗਿਆ ਹੈ।ਕਈ ਲੋਕਾਂ ਦੇ ਲਾਪਤਾ ਹੋਣ ਦੀ ਆਸ਼ੰਕਾ ਹੈ।ਮੁੰਬਈ ਦਿੱਲੀ ਬਾਰਿਸ਼ ਨਾਲ ਬਦਹਾਲ ਹੋ ਗਏ ਹਨ।ਦਿੱਲੀ, ਮੁੰਬਈ ਮੱਧਪ੍ਰਦਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਕੇਰਲ ‘ਚ ਗਰਜ਼-ਚਮਕ ਦੇ ਨਾਲ ਬਾਰਿਸ਼ ਹੋ ਰਹੀ ਹੈ।ਦਿੱਲੀ ‘ਚ ਆਰੇਂਜ ਅਲਰਟ ਜਾਰੀ ਕੀਤਾ ਹੈ।ਕੁਲੂ ਜ਼ਿਲ੍ਹਾ ‘ਚ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ।
ਬਾਰਿਸ਼ ਦੇ ਚਲਦਿਆਂ ਕਈ ਥਾਈਂ ਨੁਕਸਾਨ ਹੋਣ ਦੀ ਜਾਣਕਾਰੀ ਹੈ।ਮਣੀਕਰਨ ਘਾਟੀ ਦੇ ਚੋਜ਼ ਨਾਲਾ ‘ਚ ਭਾਰੀ ਮੀਂਹ ਦੇ ਚਲਦਿਆਂ ਹੜ੍ਹ ਆ ਗਿਆ ਹੈ।ਜਿਸ ਨਾਲ ਪਾਰਵਤੀ ਨਦੀ ਦੇ ਕਿਨਾਰੇ ਬਣੇ ਰੈਸਟੋਰੈਂਟ ਅਤੇ ਕਈ ਘਰ ਦੇ ਘਰ ਵਹਿ ਜਾਣ ਦੀ ਜਾਣਕਾਰੀ ਹੈ।ਹਾਦਸੇ ‘ਚ ਲੋਕਾਂ ਦੇ ਵੀ ਵਹਿਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।ਦੂਜੇ ਪਾਸੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ‘ਚ ਵੀ ਭਾਰੀ ਮੀਂਹ ਪੈਣ ਤੋਂ ਬਾਅਦ ਹੋਏ ਲੈਂਡ ਸਲਾਈਡ ਦੇ ਕਾਰਨ ਨੈਸ਼ਨਲ ਹਾਈਵੇ ਬੰਦ ਹੋ ਗਿਆ।