ਟੀਐਮਸੀ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕੇਂਦਰੀ ਏਜੰਸੀਆਂ ਨੂੰ ਉਸ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਮਗਰ ਖੁੱਲ੍ਹਾ ਛੱਡ ਦਿੱਤਾ ਹੈ। ਮਮਤਾ ਨੇ ਕਿਹਾ ਕਿ ਭਾਜਪਾ ਦੇ ਹੀ ਕੁਝ ਆਗੂ ਕੋਲਾ ਮਾਫ਼ੀਆ ਨਾਲ ਇਕ-ਮਿਕ ਹੋ ਕੇ ਕੰਮ ਕਰ ਰਹੇ ਹਨ। ‘ਜੇ ਤੁਸੀਂ (ਭਾਜਪਾ) ਸਾਨੂੰ ਈਡੀ ਦਾ ਡਰਾਵਾ ਦਿਓਗੇ, ਅਸੀਂ ਵੀ ਭਾਜਪਾ ਆਗੂਆਂ ਖ਼ਿਲਾਫ਼ ਏਜੰਸੀ ਨੂੰ ਸਬੂਤ ਦਿਆਂਗੇ। ਭਾਜਪਾ ਦੇ ਆਗੂ ਅਜਿਹੇ ਮਾਫ਼ੀਆ ਵੱਲੋਂ ਚਲਾਏ ਜਾ ਰਹੇ ਹੋਟਲਾਂ ਵਿਚ ਰੁਕਦੇ ਰਹੇ ਹਨ।’