ਮ੍ਰਿਤਕ ਪਿਤਾ ਦੇ ਇਲਾਜ ‘ਚ ਖਰਚ ਕੀਤੇ ਤਿੰਨ ਲੱਖ ਰੁਪਏ ਦਾ ਕਰਜ਼ਾ ਉਤਾਰਨ ਲਈ ਵਿਦੇਸ਼ ਗਈ ਤਰਨਤਾਰਨ ਦੀ ਬੇਟੀ ਵਾਪਸ ਆਉਣ ਲਈ ਭਾਰਤ ਸਰਕਾਰ ਤੋਂ ਮੱਦਦ ਮੰਗ ਰਹੀ ਹੈ।ਇਹ ਲੜਕੀ ਨੇ ਆਪਣਾ ਵੀਡੀਓ ਬਣਾ ਕੇ ਭਾਰਤ ਭੇਜਿਆ ਹੈ ਅਤੇ ਦੱਸਿਆ ਹੈ ਕਿ ਉਸਦੇ ਨਾਲ ਤਿੰਨ ਹੋਰ ਲੜਕੀਆਂ ਵੀ ਹਨ।ਲੜਕੀ ਦਾਕਹਿਣਾ ਹੈ ਕਿ ਮਸਕਟ ‘ਚ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਹੈ ਅਤੇ ਖਾਣਾ ਵੀ ਠੀਕ ਢੰਗ ਨਾਲ ਨਹੀਂ ਦਿੱਤਾ ਜਾ ਰਿਹਾ।ਮਨਪ੍ਰੀਤ ਕੌਰ ਨੇ ਵੀਡੀਓ ਵਾਇਰਲ ਕਰਕੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਉਸਦੀ ਰਿਹਾਈ ਦਾ ਯਤਨ ਕਰਨ ਦੀ ਅਪੀਲ ਕੀਤੀ ਹੈ।
ਮਨਪ੍ਰੀਤ ਨੇ ਇਹ ਵੀ ਦੱਸਿਆ ਕਿ ਉਸਦੇ ਨਾਲ ਤਿੰਨ ਹੋਰ ਲੜਕੀਆਂ ਵੀ ਹਨ, ਜੋ ਤਰਨਤਾਰਨ ਤੋਂ ਹਨ।ਮਸਕਟ ‘ਚ ਉਹ ਕੁਝ ਵਿਅਕਤੀਆਂ ਦੇ ਚੁੰਗਲ ‘ਚ ਫੱਸ ਚੁੱਕੀਆਂ ਹਨ, ਜੋ ਦਿਨ ਉਨਾਂ੍ਹ ਤੋਂ ਕੰਮ ਕਰਵਾਉਂਦੇ ਹਨ, ਮਾਰਦੇ-ਕੁੱਟਦੇ ਹਨ ਅਤੇ ਭੁੱਖ ਲੱਗਣ ‘ਤੇ ਖਾਣਾ ਵੀ ਨਹੀਂ ਦਿੰਦੇ।ਮਨਪ੍ਰੀਤ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਈ ਵਿਦੇਸ਼ ਗਈ ਸੀ, ਤਾਂ ਕਿ ਉਹ ਆਪਣੇ ਪਰਿਵਾਰ ਦਾ ਤਿੰਨ ਲੱਖ ਰੁਪਏ ਦਾ ਕਰਜ਼ਾ ਉਤਾਰ ਸਕੇ।
ਮਨਪ੍ਰੀਤ ਕੌਰ ਦੀ ਮਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਕਰੀਬ 1 ਸਾਲ ਹੋ ਗਈ ਸੀ।ਇਲਾਜ ਲਈ ਉਨ੍ਹਾਂ ਨੂੰ ਤਿੰਨ ਲੱਖ ਰੁਪਏ ਕਰਜ਼ਾ ਲੈਣਾ ਪਿਆ।ਮਨਪ੍ਰੀਤ ਆਪਣੇ ਪਿਤਾ ਦੇ ਇਲਾਜ ਲਈ ਖਰਚ ਕੀਤੇ ਗਏ 3 ਲੱਖ ਰੁਪਏ ਦਾ ਕਰਜ਼ਾ ਉਤਾਰਨ ਹੀ ਵਿਦੇਸ਼ ਗਈ ਸੀ।।ਉਸ ਨੂੰ ਨੌਸ਼ਿਹਰਾ ਪਨੂਆ ਦੇ ਲਈ ਏਜੰਟ ਦੀ ਮਦਦ ਨਾਲ ਪਹਿਲਾਂ ਦੁਬਈ ਅਤੇ ਫਿਰ ਏਜੰਟ ਦੀ ਭੈਣ ਅਤੇ ਹੋਰ ਇੱਕ ਔਰਤ ਦੀ ਮੱਦਦ ਨਾਲ ਉਸ ਨੂੰ ਮਸਕਟ ਭੇਜ ਦਿੱਤਾ ਗਿਆ।