ਪੰਜਾਬ ‘ਚ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੇਂ ਬਣੇ 10 ਮੰਤਰੀਆਂ ਨੂੰ ਮੰਤਰਾਲਿਆਂ ਦੀ ਵੰਡ ਕਰ ਦਿੱਤੀ ਹੈ। ਗ੍ਰਹਿ ਵਿਭਾਗ ਅਤੇ ਆਬਕਾਰੀ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੋਲ ਹੀ ਰੱਖਿਆ ਹੈ।
ਦੱਸ ਦੇਈਏ ਕਿ ਹਰਪਾਲ ਚੀਮਾ ਨੂੰ ਪੰਜਾਬ ਦਾ ਖਜ਼ਾਨਾ ਮੰਤਰੀ, ਮੀਤ ਹੇਅਰ ਨੂੰ ਸਿੱਖਿਆ ਮੰਤਰੀ, ਡਾ. ਬਲਜੀਤ ਕੌਰ ਨੂੰ ਮਹਿਲਾ ਬਾਲ ਵਿਕਾਸ ਮੰਤਰੀ, ਹਰਭਜਨ ਸਿੰਘ ETO ਨੂੰ ਬਿਜਲੀ ਮੰਤਰਾਲਾ, ਲਾਲ ਜੀਤ ਭੁੱਲਰ ਨੂੰ ਟ੍ਰਾਂਸਪੋਰਟ ਮੰਤਰੀ, ਹਰਜੋਤ ਬੈਂਸ ਨੂੰ ਕਾਨੂੰਨ ਤੇ ਸੈਰ ਸਪਾਟਾ ਮੰਤਰੀ, ਕੁਲਦੀਪ ਸਿੰਘ ਧਾਲੀਵਾਲ ਨੂੰ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ, ਲਾਲ ਚੰਦ ਨੂੰ ਖੁਰਾਕ ਤੇ ਸਪਲਾਈ ਵਿਭਾਗ ਮੰਤਰੀ, ਡਾ. ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਤੇ ਇਸ ਤੋਂ ਇਲਾਵਾ ਬ੍ਰਹਮ ਸ਼ੰਕਰ ਜਿੰਪਾ ਨੂੰ ਵਾਟਰ ਸਪਲਾਈ ਮੰਤਰੀ ਬਣਾਇਆ ਗਿਆ ਹੈ।