ਦਿੱਲੀ ਵਿੱਚ ਮੀਂਹ ਕਾਰਨ ਸੜਕ ਟੁੱਟਣ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਸ਼ਨੀਵਾਰ ਸਵੇਰੇ ਆਈਆਈਟੀ ਫਲਾਈਓਵਰ ਦੇ ਹੇਠਾਂ ਸੜਕ ਅਚਾਨਕ ਢਹਿ ਗਈ ਅਤੇ ਜਲਦ ਹੀ ਸੜਕ ਤੇ ਇੱਕ ਵੱਡਾ ਪਾੜਾ ਦਿਖਾਈ ਦੇਣ ਲੱਗ ਪਿਆ. ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਚੌਕਸੀ ਦਿਖਾਉਂਦੇ ਹੋਏ ਵਾਹਨਾਂ ਨੂੰ ਟੋਏ ਵੱਲ ਜਾਣ ਤੋਂ ਰੋਕ ਦਿੱਤਾ।
ਸੜਕ ‘ਚ ਪਾੜ ਪੈਣ ਕਾਰਨ 10 ਫੁੱਟ ਦਾ ਗੱਡਾ ਬਣ ਗਿਆ ਜੋ ਆਉਣ ਜਾਣ ਵਾਲੇ ਲੋਕਾਂ ਲਈ ਪਰੇਸ਼ਾਨੀ ਬਣ ਚੁੱਕਿਆ ਹੈ | ਜਿਸ ਨੂੰ ਸਹੀ ਕਰ ਦੀ ਕੋਸ਼ਿਸ਼ ਜਾਰੀ ਹੈ | ਇਸ ਦੇ ਨਾਲ ਹੀ ਇਹ ਖਬਰ ਤਸਵੀਰਾਂ ਨਾਲ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ |