ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਸੈਮੀ ਫਾਈਨਲ ਮੁਕਾਬਲਾ ਤੁਰਕੀ ਦੀ ਖਿਡਾਰਨ ਤੋਂ ਹਾਰ ਗਈ ਹੈ ਅਤੇ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਦੇ ਹਿੱਸੇ ਕਾਂਸੀ ਦਾ ਤਗਮਾ ਆਇਆ ਹੈ। ਮਹਿਲਾ ਵੈਲਟਰਵੇਟ (64-69 ਕਿੱਲੋਗਰਾਮ) ਸੈਮੀਫਾਈਨਲ ਮੈਚ ਵਿਚ ਤੁਰਕੀ ਦੀ ਬੁਸੇਨਾਜ਼ ਸਰਮੇਨੇਲੀ ਤੋਂ 0-5 ਨਾਲ ਹਾਰ ਗਈ ਹੈ।
Assam | Construction work underway on the road to boxer Lovlina Borgohain's residence in Golaghat district ahead of her semi-final bout in #TokyoOlympics later today
"This road is built after many years. I pray for her victory. People are hoping for her win," says a local pic.twitter.com/zr0J1bjqQ4
— ANI (@ANI) August 4, 2021
ਹਾਲਾਂਕਿ ਜਦੋਂ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕਸ ਵਿੱਚ ਸੈਮੀ ਫਾਈਨਲ ਮੁਕਾਬਲੇ ‘ਚ ਜਗ੍ਹਾ ਬਣਾ ਕੇ ਇੱਕ ਮੈਡਲ ਪੱਕਾ ਕੀਤਾ ਤਾਂ ਉਥੋਂ ਦੇ ਵਿਧਾਇਕ ਬਿਸ਼ਵਜੀਤ ਫੁਕਨ ਨੇ ਲਵਲੀਨਾ ਦੇ ਘਰ ਨੂੰ ਜਾਣ ਵੱਲ ਰਾਹ ਪੱਕਾ ਕਾਰਨ ਦਾ ਐਲਾਨ ਕਰਕੇ ਉਸ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ। ਲਵਲੀਨਾ ਦੇ ਘਰ ਨੂੰ ਜਾਣ ਵਾਲੀ ਸੜਕ ਨੂੰ ਪੱਥਰ ਪਵਾ ਕੇ ਪੱਕਾ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਇਸ ਦੀ ਪੂਰੀ ਮੁਰੰਮਤ ਕਰ ਦਿੱਤੀ ਜਾਵੇਗੀ।