ਪ੍ਰੈੱਸ ਕਾਨਫ੍ਰੰਸ ਦੌਰਾਨ ਸਿੱਧੂ ਨੇ ਕਿਹਾ ਕਿ ਮੇਰੀ ਕਾਫੀ ਸਮੇਂ ਤੋਂ ਖਵਾਇਸ਼ ਸੀ ਕਿ ਰੇਤ ਦੇ ਭਾਅ ਫਿਕਸ ਹੋ ਜਾਣ ਕਿਉਂਕਿ ਇਸ ਨਾਲ ਮਾਫੀਆ ਖਤਮ ਹੋ ਜਾਵੇਗਾ।ਸੀਐਮ ਸਾਹਿਬ ਨੇ ਜੋ ਰਾਹਤ ਦਿੱਤੀ ਹੈ ਉਸਦੇ ਲਈ ਉਹ ਵਧਾਈ ਦੇ ਪਾਤਰ ਹਨ ਪਰ ਇਹ ਰਾਹਤ ਬਰਕਰਾਰ ਰਹੇ ਇਸ ਲਈ ਫਾਇਨਾਂਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
ਇਸ ਦੇ ਲਈ ਸ਼ਰਾਬ ਅਤੇ ਮਾਇਨਿੰਗ ਪਾਲਿਸੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਚੋਣਾਵੀ ਮੈਨੀਫੈਸਟੋ ‘ਚ ਉਹੀ ਵਾਅਦੇ ਹੋਣਗੇ ਜੋ ਪੂਰੇ ਹੋ ਸਕਣ।ਮੇਰਾ ਪਾਰਟੀ ਵਲੋਂ ਸਰਕਾਰ ਨੂੰ 110ਫੀਸਦੀ ਸਹਿਯੋਗ ਹੈ।ਉਨ੍ਹਾਂ ਕਿਹਾ ਕਿ ਸੂਬੇ ਦੇ ਇੱਕ ਵੀ ਗੈਰਕਾਨੂੰਨੀ ਖੱਡ ਚਲਣ ਨਹੀਂ ਦਿਆਂਗੇ।ਸਾਢੇ 5 ਰੁਪਏ ਤੋਂ ਜਿਆਦਾ ਰੇਤ ਵਿਕਣ ਨਹੀਂ ਦਿਆਂਗੇ।