ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੀ ਇੱਕ ਤਸਵੀਰ ਟਵੀਟ ਕਰਕੇ ਕੇਂਦਰ ਸਰਕਾਰ ‘ਤੇ ਤੰਜ ਕੱਸਿਆ ਹੈ।ਰਾਕੇਸ਼ ਟਿਕੈਤ ਨੇ ਅਨਾਜ ਨਾਲ ਭਰੀ ਬੋਰੀ ਦੀ ਤਸਵੀਰ ਸ਼ੇਅਰ ਕਰ ਕੇ ਲਿਖਿਆ, ‘ਮੋਦੀ-ਯੋਗੀ ਦਾ ਤਾਂ ਬਸ ਥੈਲਾ ਹੈ, ਇਸਦੇ ਅੰਦਰ ਅਨਾਜ ਤਾਂ ਕਿਸਾਨਾਂ ਨੇ ਭਰਿਆ ਹੈ।
‘ਰਾਕੇਸ਼ ਟਿਕੈਤ’ ਦਾ ਕਹਿਣਾ ਹੈ ਕਿ ਉਹ ਸ਼ੁੱਕਰਵਾਰ ਨੂੰ ਲਖਨਊ ਜਾ ਰਹੇ ਹਨ।ਟਿਕੈਤ ਨੇ ਕਿਹਾ ਕਿ ਮਿਸ਼ਨ ਯੂਪੀ ਨੂੰ ਲੈ ਕੇ ਕਿਸਾਨ ਪੂਰੇ ਸੂਬੇ ‘ਚ ਜਾਣਗੇ।ਉਨਾਂ੍ਹ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਛੇੜਿਆ ਗਿਆ ਤਾਂ ਬਾਕੀ ਕਿਸਾਨ ਵੀ ਤਿਆਰ ਬੈਠੇ ਹਨ।ਟਿਕੈਤ ਦਾ ਕਹਿਣਾ ਹੈ ਕਿ ਯੂ.ਪੀ. ‘ਚ ਹੁਣ ਲੜਾਈ ਆਰ ਪਾਰ ਦੀ ਹੈ।
ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਚਲ ਰਿਹਾ ਕਿਸਾਨ ਅੰਦੋਲਨ ਹੁਣ ਤਕ ਦਾ ਸਭ ਤੋਂ ਵੱਡਾ ਅੰਦੋਲਨ ਹੈ।ਇਹ ਅੰਦੋਲਨ ਉਦੋਂ ਤੱਕ ਚਲੇਗਾ ਜਦੋਂ ਤੱਕ ਭਾਜਪਾ ਸਰਕਾਰ ਹੈ ਜਾਂ ਜਦੋਂ ਤਕ ਕਿਸਾਨ ਹੈ।ਟਿਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ ਅਜੇ ਹੋਰ ਲੰਬਾ ਚੱਲੇਗਾ ਇਸ ਲਈ ਕਿਸਾਨਾਂ ਨੇ ਸ਼ਾਂਤੀ ਬਣਾਈ ਰੱਖਣੀ ਹੈ।ਟਿਕੈਤ ਨੇ ਇਸ ਆਰੋਪ ਨੂੰ ਖਾਰਿਜ ਕੀਤਾ ਕਿ ਜਿੱਥੇ ਚੋਣਾਂ ਹਨ ਕਿਸਾਨ ਨੇਤਾ ਉੱਥੇ ਜਾ ਰਹੇ ਹਨ।ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਪੂਰੇ ਦੇਸ਼ ‘ਚ ਜਾ ਰਹੇ ਹਾਂ।ਜਦੋਂ ਤੱਕ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਅਤੇ ਐੱਮਐੱਸਪੀ ਦੀ ਗਾਰੰਟੀ ਨਹੀਂ ਮਿਲ ਜਾਂਦੀ ਕਿਸਾਨ ਇੰਝ ਹੀ ਪ੍ਰਦਰਸ਼ਨ ਕਰਦੇ ਰਹਿਣਗੇ।