ਅੱਜ ਦੂਜੇ ਦਿਨ ਮੋਹਾਲੀ ‘ਚ ਕੱਚੇ ਅਧਿਆਪਕਾ ਦਾ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਦਫਤਰ ਬਾਹਰ ਰੋਸ ਪ੍ਰਦਰਸ਼ਨ ਜਾਰੀ ਹੈ। ਬੀਤੇ ਦਿਨ ਸਵੇਰ ਦੇ ਇਹ ਅਧਿਆਪਕ ਤਪਦੀ ਗਰਮੀ ‘ਚ ਮੋਹਾਲੀ ਦੇ ਫੇਜ਼ 11 ਦੇ ਨਜ਼ਦੀਕ ਬੈਠੇ ਹੋਏ ਹਨ ,ਅਧਿਆਪਕ ਦੀਆਂ ਮੰਗਾ ਹਨ ਕਿ ਉਨਾਂ ਦੀਆਂ ਤਨਖ਼ਾਹ ਵਧਾਈਆਂ ਜਾਣ ਕਿਉਂਕਿ ਉਹ ਲੰਬੇ ਸਮੇਂ ਤੋਂ 6 ਹਜ਼ਾਰ ਤਨਖ਼ਾਹ ਤੇ ਕੰਮ ਕਰ ਰਹੇ ਹਨ ਪੰਜਾਬ ਸਰਕਾਰ ਦੇ ਵੱਲੋਂ ਵਾਅਦੇ ਤਾਂ ਕੀਤੇ ਗਏ ਪਰ ਉਹ ਲਾਰੇ ਹੀ ਨੇ ਹਾਲੇ ਤੱਕ ਸਰਕਾਰ ਨੇ ਸਾਡੀ ਕੋਈ ਸਾਰ ਨਹੀ ਲਈ ਇਹ ਅਧਿਆਪਕ ਸਰਕਾਰ ਤੇ ਇਲਜਾਮ ਲਗਾ ਰਹੇ ਹਨ | ਇਸ ਦੇ ਨਾਲ ਹੀ ਅਧਿਆਪਕਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ। ਇਸ ਤੋਂ ਇਲਾਵਾ ਅੱਜ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਿਭਾਗ ਦੇ ਅਫ਼ਸਰਾਂ ਨਾਲ ਬੈਠਕ ਚੱਲ ਰਹੀ ਹੈ। ਵੱਡੀ ਗਿਣਤੀ ਵਿੱਚ ਅਧਿਆਪਕ ਦਫਤਰ ਬਾਹਰ ਇਕੱਠੇ ਹੋਏ ਹਨ ਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।