ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਯੂਕਰੇਨ ਸੰਕਟ ਅਤੇ ਉੱਥੇ ਫਸੇ ਭਾਰਤੀਆਂ ਨੂੰ ਬਚਾਉਣ ਸਬੰਧੀ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਵੀ ਐਡਵਾਈਜ਼ਰੀ ਜਾਰੀ ਕੀਤੀ ਸੀ। ਸਰਕਾਰ ਚਿੰਤਤ ਹੈ, ਕੋਸ਼ਿਸ਼ ਜਾਰੀ ਹੈ। ਅਸੀਂ ਉੱਥੇ ਮੌਜੂਦ ਆਪਣੇ ਬੱਚਿਆਂ ਨੂੰ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਉਥੇ ਸਥਿਤੀ ਗੰਭੀਰ ਹੈ। ਜਹਾਜ਼ ਭੇਜਿਆ ਗਿਆ ਪਰ ਉੱਥੇ ਉਤਾਰਿਆ ਨਹੀਂ ਜਾ ਸਕਿਆ।
ਰਾਜਨਾਥ ਨੇ ਅੱਗੇ ਕਿਹਾ, “ਭਾਰਤ ਚਾਹੁੰਦਾ ਹੈ ਕਿ ਸ਼ਾਂਤੀ ਬਣੀ ਰਹੇ। ਗੱਲਬਾਤ ਰਾਹੀਂ ਹੱਲ ਲੱਭਿਆ ਜਾਣਾ ਚਾਹੀਦਾ ਹੈ। ਜੰਗ ਦੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ, ਇਹ ਭਾਰਤ ਦੀ ਸੋਚ ਹੈ।”
ਦੱਸ ਦਈਏ ਕਿ ਰੂਸੀ ਬਲਾਂ ਦੇ ਹਮਲੇ ਵਿੱਚ ਹੁਣ ਤੱਕ ਯੂਕਰੇਨ ਦੇ 40 ਤੋਂ ਵੱਧ ਫੌਜੀ ਜਵਾਨਾਂ ਦੀ ਮੌਤ ਹੋ ਗਈ ਅਤੇ 18 ਨਾਗਰਿਕ ਮਾਰੇ ਗਏ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਮਰਨ ਵਾਲਿਆਂ ਵਿੱਚ ਸਿਰਫ਼ ਫ਼ੌਜੀ ਸਨ ਜਾਂ ਆਮ ਨਾਗਰਿਕ ਵੀ ਸ਼ਾਮਿਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਫੌਜੀ ਓਡੇਸਾ ਤੋਂ ਰਾਜਧਾਨੀ ਕੀਵ ਵੱਲ ਵਧ ਰਹੇ ਸਨ।