ਰਾਮਦੇਵ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ ਬੀਤੇ ਕਈ ਦਿਨਾਂ ਤੋਂ ਰਾਮਦੇਵ ਦੇ ਡਾਕਟਰਾਂ ਤੇ ਐਲੋਪੈਥੀ ਦੇ ਵਿਵਾਦਤ ਬਿਆਨ ਦੀ ਚਰਚਾ ਹੋ ਰਹੀ ਹੈ | ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਬਾਰੇ ਟਿੱਪਣੀ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਯੋਗਾ ਗੁਰੂ ਰਾਮਦੇਵ ਨੂੰ ਕਿਹਾ ਹੈ ਕਿ ਜੋ ਵੀ ਉਨ੍ਹਾਂ ਨੇ ਐਲੋਪੈਥੀ ਅਤੇ ਡਾਕਟਰਾਂ ਲਈ ਕਿਹਾ ਸੀ ਉਹ ਉਸ ਨੂੰ ਅਦਾਲਤ ਵਿੱਚ ਦਾਇਰ ਕਰਨ।
ਇਸ ਮਾਮਲੇ ਵਿੱਚ ਅਗਲੇ ਹਫਤੇ ਸੁਣਵਾਈ ਹੋਵੇਗੀ। ਚੀਫ਼ ਜਸਟਿਸ (ਸੀਜੇਆਈ) ਐਨਵੀ ਰਮਨਾ ਦੀ ਅਗਵਾਈ ਵਾਲੇ 3 ਜੱਜਾਂ ਦੇ ਬੈਂਚ ਕੋਲ ਸੁਣਵਾਈ ਦੌਰਾਨ ਰਾਮਦੇਵ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ, ਸਵਾਮੀ ਰਾਮਦੇਵ ਇੱਕ ਜਨਤਕ ਸ਼ਖਸੀਅਤ ਹਨ, ਰਾਮਦੇਵ ਨੇ ਡਾਕਟਰਾਂ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਰਾਮਦੇਵ ਦੇ ਬਾਰੇ ਵਿੱਚ ਦੇਸ਼ ਭਰ ਵਿੱਚ ਵੱਖ ਵੱਖ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਸਾਰਿਆਂ ਨੂੰ ਕਲੱਬ ਕੀਤਾ ਜਾਵੇ ਅਤੇ ਦਿੱਲੀ ਤਬਦੀਲ ਕੀਤਾ ਜਾਵੇ। ਦੱਸ ਦੇਈਏ ਕਿ ਯੋਗਾ ਗੁਰੂ ਰਾਮਦੇਵ ਨੇ ਐਲੋਪੈਥੀ ਬਾਰੇ ਆਪਣੀ ਟਿੱਪਣੀ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਦਰਜ ਐਫਆਈਆਰ ਵਿਰੁੱਧ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਹੈ।
ਰਾਮਦੇਵ ਨੇ ਰਿੱਟ ਪਟੀਸ਼ਨ ਦਾਇਰ ਕਰਕੇ ਆਪਣੇ ਖਿਲਾਫ ਦਰਜ ਕੀਤੇ ਕੇਸਾਂ ਨੂੰ ਚੁਣੌਤੀ ਦਿੱਤੀ ਹੈ। ਯੋਗਾ ਗੁਰੂ ਨੇ ਕਿਹਾ ਹੈ ਕਿ ਇੱਕੋ ਜਿਹੇ ਮਾਮਲੇ ਲਈ ਕਈ ਕੇਸ ਦਰਜ ਨਹੀਂ ਕੀਤੇ ਜਾ ਸਕਦੇ । ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਪਟਨਾ ਅਤੇ ਰਾਏਪੁਰ ਵਿੱਚ ਦਰਜ ਕੇਸਾਂ ਨੂੰ ਜੋੜ ਕੇ ਸੁਣਵਾਈ ਲਈ ਦਿੱਲੀ ਤਬਦੀਲ ਕੀਤਾ ਜਾਵੇ। ਇਸ ਦੇ ਨਾਲ ਹੀ, ਪਟਨਾ ਅਤੇ ਰਾਏਪੁਰ ਵਿੱਚ ਦਰਜ ਐਫਆਈਆਰ ਉੱਤੇ ਲੰਬਿਤ ਕਾਰਵਾਈ ਬੰਦ ਕੀਤੀ ਜਾਣੀ ਚਾਹੀਦੀ ਹੈ। ਮਈ ਵਿੱਚ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਅਤੇ ਡਾਕਟਰਾਂ ਨੇ ਕੋਰੋਨਾ ਦੇ ਇਲਾਜ ਵਿੱਚ ਐਲੋਪੈਥੀ ਡਾਕਟਰਾਂ ਬਾਰੇ ਸਵਾਮੀ ਰਾਮਦੇਵ ਦੇ ਬਿਆਨ ਵਾਇਰਲ ਹੋਣ ਤੋਂ ਬਾਅਦ ਸਖਤ ਪ੍ਰਤੀਕ੍ਰਿਆ ਦਿੱਤੀ ਸੀ, ਜਿਸ ਤੋਂ ਬਾਅਦ ਆਈਐਮਏ ਦੀਆਂ ਪਟਨਾ ਅਤੇ ਰਾਏਪੁਰ ਇਕਾਈਆਂ ਨੇ ਵੀ ਸਵਾਮੀ ਰਾਮਦੇਵ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਸੀ।