ਕਾਂਗਰਸ ਹਾਈਕਮਾਨ ਦੇ ਵੱਲੋਂ ਅੱਜ ਇਹ ਸਾਫ ਕਰ ਦਿੱਤਾ ਗਿਆ ਹੈ ਕਿ 2022 ਵਿਧਾਨ ਸਭਾ ਚੋਣ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ‘ਚ ਲੜੀ ਜਾਵੇਗੀ | ਅੱਜ ਰਵਨੀਤ ਬਿੱਟੂ ਦੇ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ |
ਮੀਡੀਆ ਨਾਲ ਗੱਲਬਾਤ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਹਰ ਪਾਰਟੀ ਚੋਣਾ ਤੋਂ ਪਹਿਲਾ ਮੀਟਿੰਗਾ ਕਰਦੀ ਹੈ ਇਸ ਲਈ ਕਾਂਗਰਸ ਹਾਈਕਮਾਨ ਦੇ ਵੱਲੋਂ ਵੀ 2022 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾ ਮੀਟਿੰਗਾ ਕਰ ਰਹੀ ਹੈ | ਇਸ ਲਈ ਹਰ ਮੁੱਦੇ ਨੂੰ ਕਾਂਗਰਸ ਵੱਲੋਂ ਡਿਸਕਸ ਕੀਤਾ ਜਾ ਰਿਹਾ ਹੈ | ਪੰਜਾਬ ਸਰਕਾਰ ਨੇ ਪਿਛਲੇ 5 ਸਾਲਾਂ ਦੇ ਵਿੱਚ ਕੀ ਸਹੀ ਕੀਤਾ ਅਤੇ ਕੀ ਗਲਤੀਆਂ ਹੋਈਆਂ ਹਨ ਉਨਾਂ ਬਾਰੇ ਗੱਲਬਾਤ ਕਰ ਰਹੀ ਹੈ | ਇਸ ਲਈ ਰਾਹੁਲ ਗਾਂਧੀ ਨੇ ਖੁਦ ਜਿਮੇਵਾਰੀ ਲਈ ਹੈ ਇਸ ਲਈ ਹਾਈਕਮਾਨ ਸਭ ਜਾਂਚ ਕਰ ਰਹੀ ਹੈ |
ਇਸ ਦੇ ਨਾਲ ਹੀ ਉਨਾਂ ਕਿਹਾ ਕਿ ਹਾਈਕਮਾਨ ਨੂੰ ਸਭ ਪਤਾ ਚੱਲਦਾ ਹੈ ਕੋਣ ਪਾਰਟੀ ਦੇ ਵਿੱਚ ਹੋ ਕੇ ਕਾਂਗਰਸ ਬਾਰੇ ਗੱਲਤ ਬਿਆਨਬਾਜੀ ਕਰ ਰਿਹਾ ਹੈ | ਰਵਨੀਤ ਬਿੱਟੂ ਦੇ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਆਉਣ ਵਾਲੇ ਦਿਨਾਂ ‘ਚ ਸਭ ਸਾਫ ਹੋ ਜਾਵੇਗਾ ਕੋਣ ਇਸ ਪਾਰਟੀ ‘ਚ ਰਹਿੰਦਾ ਹੈ ਕੋਣ ਇਸ ਪਾਰਟੀ ਤੋਂ ਬਾਹਰ ਜਾਂਦਾ ਹੈ |