ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇ ਵੱਢੀ ਸਿਆਸੀ ਚੂੰਡੀ
ਕਰੋਨਾ ਕਾਲ ‘ਚ ਵਿਦੇਸ਼ਾਂ ਤੋਂ ਮਿਲ ਰਹੀ ਮਦਦ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਕੰਮ ਠੀਕ ਢੰਗ ਨਾਲ ਕੀਤਾ ਹੁੰਦਾ ਤਾਂ ਇਹ ਨੌਬਤ ਨਾ ਆਉਂਦੀ। ਉਨ੍ਹਾਂ ਨੇ ਟਵੀਟ ਕੀਤਾ,”ਵਿਦੇਸ਼ੀ ਮਦਦ ਪਾਉਣ ‘ਤੇ ਕੇਂਦਰ ਸਰਕਾਰ ਦਾ ਵਾਰ-ਵਾਰ ਛਾਤੀ ਠੋਕਣਾ ਬੇਹੱਦ ਨਿਰਾਸ਼ਾਜਨਕ ਹੈ। ਜੇਕਰ ਮੋਦੀ ਸਰਕਾਰ ਨੇ ਆਪਣਾ ਕੰਮ ਚੱਜ ਨਾਲ ਕੀਤਾ ਹੁੰਦਾ ਤਾਂ ਇਹ ਨੌਬਤ ਨਾ ਆਉਂਦੀ।”
ਭਾਰਤ ਇਸ ਵੇਲੇ ਕਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਅਜਿਹੇ ‘ਚ ਭਾਰਤ ਦੀ ਮਦਦ ਲਈ ਤਮਾਮ ਦੇਸ਼ ਅੱਗੇ ਆਏ ਨੇ ਤੇ ਮੈਡੀਕਲ ਸਪਲਾਈ ਭੇਜ ਰਹੇ ਨੇ ਹਾਲਾਂਕਿ ਵਿਦੇਸ਼ਾਂ ਤੋਂ ਆ ਰਹੀ ਮਦਦ ਇਹ ਸਾਬਿਤ ਕਰਦੀ ਹੈ ਕਿ ਸਾਡੀ ਸਰਕਾਰ ਮਹਾਂਮਾਰੀ ਨੂੰ ਰੋਕਣ ‘ਚ ਨਾਕਾਮ ਰਹੀ ਹੈ, ਪਰ ਬਾਵਜੂਦ ਇਸਦੇ ਮੋਦੀ ਸਰਕਾਰ ਵਿਦੇਸ਼ੀ ਮਦਦ ਦਾ ਕ੍ਰੈਡਿਟ ਲੈਣ ਤੋਂ ਬਾਜ਼ ਨਹੀਂ ਆ ਰਹੀ।
ਭਾਰਤ ‘ਚ ਹਾਲਾਤ ਇੰਨੇ ਗੰਭੀਰ ਨੇ ਕਿ ਮਈ ਦੀ ਸ਼ੁਰੂਆਤ ’ਚ ਹੀ ਬ੍ਰਿਟੇਨ ਅਮਰੀਕਾ ਨੂੰ ਜਹਾਜ਼ਾਂ ਦੇ ਜ਼ਰੀਏ ਵੈਂਟੀਲੇਟਰ, ਦਵਾਈਆਂ ਅਤੇ ਆਕਸੀਜਨ ਪਹੁੰਚਾਉਣੀ ਪਈ ਐਤਾਵਰ ਤੱਕ ਦਿੱਲੀ ਰਾਸ਼ਟਰੀ ਹਵਾਈ ਅੱਡੇ ‘ਤੇ 25 ਜਹਾਜ਼ਾਂ ਦੇ ਜ਼ਰੀਏ 300 ਟਨ ਰਾਹਤ ਸਮੱਗਰੀ ਪਹੁੰਚ ਚੁੱਕੀ ਹੈ। ਬ੍ਰਿਟੇਨ ਅਮਰੀਕਾ ਤੋਂ ਇਲਾਵਾ ਫਰਾਂਸ ਵੀ ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ਦੀ ਮਦਦ ਲਈ ਅੱਗੇ ਆਇਆ। ਪਿਛਲੇ ਐਤਵਾਰ ਨੂੰ ਫਰਾਂਸ ਨੇ 8 ਵੱਡੇ ਆਕਸੀਜਨ ਕੰਟੇਨਰ ਸਣੇ 28 ਟਨ ਮੈਡੀਕਲ ਦੀ ਸਹਾਇਤਾ ਦਿੱਤੀ ਹੈ, ਵਿਸ਼ੇਸ਼ ਜਹਾਜ਼ ਦੇ ਜ਼ਰੀਏ 17 ਕਰੋੜ ਤੋਂ ਵੱਧ ਰੁਪਏ ਦੀ ਮਦਦ ਭਾਰਤ ਪਹੁੰਚਾਈ ਗਈ ਹੈ। ਹਾਲਾਂਕਿ ਵਿਦੇਸ਼ਾਂ ਤੋਂ ਮਿਲ ਰਹੀ ਮਦਦ ਦੀ ਸਹੀ ਸਮੇਂ ‘ਤੇ ਸਪਲਾਈ ਨਾ ਹੋਣ ਕਾਰਨ ਭਾਰਤ ਸਰਕਾਰ ‘ਤੇ ਸਵਾਲ ਵੀ ਉੱਠ ਰਹੇ ਨੇ ਪਰ ਸਰਕਾਰ ਦਾ ਕਹਿਣਾ ਹੈ ਕਿ ਉਹ ਵਿਦੇਸ਼ਾਂ ਤੋਂ ਮਿਲ ਰਹੀ ਮਦਦ ਨੂੰ ਸਹੀ ਸਮੇਂ ‘ਤੇ ਸਪਲਾਈ ਕਰਨ ਲਈ ਦਿਨ-ਰਾਤ ਕੰਮ ਕਰ ਹੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਸਰਕਾਰ ਦਾ ਆਪਣੀ ਨਾਕਾਮੀ ਨੂੰ ਲੁਕਾੳਣ ਲਈ ਵਿਦੇਸ਼ਾਂ ਤੋਂ ਮਿਲ ਰਹੀ ਇਸ ਮਦਦ ਨੂੰ ਆਪਣੀ ਉਪਲੱਬਧਤਾ ਦੱਸਣਾ ਕਿੰਨਾ ਸਹੀ ਹੈ।