ਅੱਜ ਕਿਸਾਨਾਂ ਵਲੋਂ ਰਾਸ਼ਟਰੀ ਰੂਪਨਗਰ-ਮਨਾਲੀ ਮੁੱਖ ਮਾਰਗ ਨੂੰ ਜਾਮ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਨੂਰਪੁਰ ਬੇਦੀ ਦੇ ਨਾਲ ਹੋਰ ਇਲਾਕਿਆਂ ‘ਚ ਮੱਕੀ ਦੀ ਫਸਲ ਕੀੜਿਆਂ ਨਾਲ ਖਰਾਬ ਹੋਣ ਦੇ ਚਲਦਿਆਂ ਇਹ ਜਾਮ ਲਗਾਇਆ ਜਾ ਰਿਹਾ ਹੈ।
ਦਰਅਸਲ, ਕਿਸਾਨ ਕੀੜਿਆਂ ਵਲੋਂ ਖਰਾਬ ਹੋਈ ਫਸਲ ਦਾ ਸਰਕਾਰ ਤੋਂ ਮੁਆਵਜ਼ਾ ਮੰਗ ਰਹੇ ਹਨ।ਇਸਦੇ ਚਲਦਿਆਂ ਉਹ ਨੈਸ਼ਨਲ ਹਾਈਵੇ ‘ਤੇ ਜਾਮ ਦੀ ਤਿਆਰੀ ‘ਚ ਹਨ।ਜਿਸਦੀ ਤਿਆਰੀ ਸਵੇਰੇ 11 ਵਜੇ ਤੋਂ ਹੀ ਸ਼ੁਰੂ ਹੋ ਗਈ।ਇਸ ਨਾਲ ਰੂਪਨਗਰ-ਮਨਾਲੀ-ਊਨਾ ਆਵਾਜਾਈ ਕਾਫੀ ਪ੍ਰਭਾਵਿਤ ਹੋ ਸਕਦਾ ਹੈ।ਇਸ ਦੌਰਾਨ ਪੁਲਿਸ ਪ੍ਰਸ਼ਾਸਨ ਭਾਰੀ ਗਿਣਤੀ ‘ਚ ਉੱਥੇ ਮੌਜੂਦ ਰਹੇਗਾ।