ਉੱਤਰ ਪ੍ਰਦੇਸ਼ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਹੀ ਦਲਾਂ ਦੇ ਟਿਕਟਾਂ ਨੂੰ ਲੈ ਕੇ ਖਿੱਚੋਂਤਾਣ ਸ਼ੁਰੂ ਹੋ ਗਈ ਹੈ। ਇਸ ਦੌਰਾਨ ਅਲੀਗੜ੍ਹ ਦੇ ਆਦਿਤਿਆ ਠਾਕੁਰ ਨੇ ਸਮਾਜਵਾਦੀ ਪਾਰਟੀ ਦਫ਼ਤਰ ਦੇ ਬਾਹਰ ਖੁਦ ‘ਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦਰਅਸਲ, ਅਲੀਗੜ੍ਹ ਦੀ ਛਰਰਾ ਤੋਂ ਚੋਣ ਟਿਕਟ ਨਾ ਮਿਲਣ ‘ਤੇ ਉਹ ਨਾਰਾਜ਼ ਸਨ। ਪੁਲਸ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਬਚਾਅ ਲਿਆ ਹੈ।
समाजवादी पार्टी के कार्यकर्ता ने की आत्मदाह की कोशिश, टिकट ना मिलने से था दुखी 😢 pic.twitter.com/5EmsyjMVli
— अंकित जैन (@indiantweeter) January 16, 2022
ਦੂਜੇ ਪਾਸੇ ਅੱਜ ਹੀ ਖ਼ਬਰ ਆਈ ਹੈ ਕਿ ਮੁਲਾਇਮ ਸਿੰਘ ਦੀ ਛੋਟੀ ਨੂੰਹ ਅਪਰਣਾ ਯਾਦਵ ਭਾਜਪਾ ਵਿੱਚ ਸ਼ਾਮਲ ਹੋ ਸਕਦੀ ਹੈ। ਸੂਤਰਾਂ ਅਨੁਸਾਰ ਅਪਰਣਾ ਦੀ ਭਾਜਪਾ ਨਾਲ ਗੱਲਬਾਤ ਫਾਈਨਲ ਹੋ ਚੁੱਕੀ ਹੈ। ਅਪਰਣਾ ਯਾਦਵ ਨੇ 2017 ਦੀ ਵਿਧਾਨ ਸਭਾ ਚੋਣ ਵਿੱਚ ਅਪਰਣਾਯਾਦਵ ਦੂਜੇ ਨੰਬਰ ‘ਤੇ ਰਹੀ ਸੀ। ਉਥੇ ਹੀ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰੀਤਾ ਬਹੁਗੁਣਾ ਜੋਸ਼ੀ ਤੋਂ ਹਾਰ ਗਈ ਸੀ। ਹਾਲਾਂਕਿ ਅਪਰਣਾ ਨੂੰ ਕਰੀਬ 63 ਹਜ਼ਾਰ ਵੋਟ ਮਿਲੇ ਸਨ। ਅਪਰਣਾ ਯਾਦਵ ਮੁਲਾਇਮ ਸਿੰਘ ਦੀ ਦੂਜੀ ਪਤਨੀ ਸਾਧਨਾ ਗੁਪਤਾ ਦੇ ਬੇਟੇ ਪ੍ਰਤੀਕ ਯਾਦਵ ਦੀ ਪਤਨੀ ਹੈ।