ਉੱਤਰ -ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਕਿਸਾਨਾਂ ਨੂੰ ਕੁਚਲਣ ਦੇ ਆਰੋਪੀ ਆਸ਼ੀਸ਼ ਮਿਸ਼ਰਾ ਅੱਜ ਸਰੈਂਡਰ ਕਰ ਸਕਦੇ ਹਨ।ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ‘ਤੇ ਕਿਸਾਨਾਂ ‘ਤੇ ਗੱਡੀ ਚੜ੍ਹਾ ਕੇ ਕੁਚਲਣ ਦੇ ਆਰੋਪ ਹਨ।ਆਸ਼ੀਸ਼ ਮਿਸ਼ਰਾ ਦੇ ਅੱਜ ਸਰੈਂਡਰ ਕਰਨ ਦੀ ਉਮੀਦ ਹੈ।ਪਰ ਇਸ ਤੋਂ ਪਹਿਲਾਂ ਕੱਲ੍ਹ ਤੱਕ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਉਨਾਂ੍ਹ ਦਾ ਪੁੱਤ ਆਸ਼ੀਸ ਮਿਸ਼ਰਾ ਦੋਵਾਂ ਨੇ ਆਪਣੇ ‘ਤੇ ਲੱਗ ਰਹੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਹਿੰਸਾ ਦੇ ਤਿੰਨ ਦਿਨ ਹੋ ਚੁੱਕੇ ਹਨ, ਹਿੰਸਾ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਸਵਾਲ ਅਜੇ ਬਣਿਆ ਹੋਇਆ ਹੈ।ਹਰ ਪਾਸਿਓਂ ਵੱਖ-ਵੱਖ ਵੀਡੀਓ ਪੇਸ਼ ਕੀਤੇ ਜਾ ਰਹੇ ਹਨ।ਇਸ ਦੌਰਾਨ ਦੋ ਚਸ਼ਮਦੀਦਾਂ ਦੇ ਬਿਆਨ ਸਾਹਮਣੇ ਆਏ ਸਨ।ਇਕ ਚਸ਼ਮਦੀਦ ਉਹ ਹੈ ਜੋ ਇਸ ਹਿੰਸਾ ਦੇ ਜਖਮੀ ਹੋ ਗਿਆ ਹੈ ਜੋ ਪੁਲਿਸ ਅਧਿਕਾਰੀ ਨੂੰ ਦੱਸ ਰਿਹਾ ਹੈ ਕਿ ਥਾਰ ਗੱਡੀ ਸੀ।