ਤਿਹਾੜ ਜੇਲ ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਪਿੰਡ ਦੁਤਾਰਾਂਵਾਲੀ ਦੇ ਵਾਸੀ ਲਖਵਿੰਦਰ ਬਿਸ਼ਨੋਈ ਦਾ ਪੁੱਤਰ ਹੈ । ਲਾਰੈਂਸ ਦਾ ਇਕ ਛੋਟਾ ਭਰਾ ਅਨਮੋਲ ਬਿਸ਼ਨੋਈ ਵੀ ਹੈ । ਘਰ ਵਿਚ ਸਿਰਫ ਮਾਂਪਿਓ ਹਨ । ਲਾਰੈਂਸ ਦੀ ਮੁੱਢਲੀ ਸਿੱਖਿਆ ਅਬੋਹਰ ਦੇ ਅਜੰਪਸ਼ਨ ਕਾਨਵੈਂਟ ਸਕੂਲ ਦੀ ਹੈ ਜਦਕਿ ਇਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਲਈ ਚੰਡੀਗਡ਼੍ਹ ਚਲਿਆ ਗਿਆ ।
ਪਿੰਡ ਦੇ ਲੋਕਾਂ , ਨੌਜਵਾਨਾਂ ਨੂੰ ਨਹੀਂ ਲਗਦਾ ਕਿ ਲਾਰੈਂਸ ਬਿਸ਼ਨੋਈ ਦੀ ਜਿਸ legal clenbuterol online ਤਰ੍ਹਾਂ ਦੀ ਛਵੀ ਬਨਾਈ ਗਈ ਹੈ ਉਹ ਅਜਿਹਾ ਨਹੀਂ ਸੀ । ਉਹ ਆਮ ਨੌਜਵਾਨਾਂ ਵਾਂਗ ਪੇਂਡੂ ਨੌਜਵਾਨ ਸੀ , ਮੁੰਡਿਆ ਨਾਲ ਖੇਡਦਾ , ਘੋੜਿਆਂ ਦਾ ਸ਼ੌਕੀਨ ਸੀ ,ਸਾਰਿਆ ਦਾ ਸਤਿਕਾਰ ਕਰਦਾ ਸੀ ਪਰ ਇਸਨੂੰ ਪਹਿਲਾ ਤੋਂ ਅੰਨਿਆ ਨਹੀਂ ਪਸੰਦ ਸੀ ।
ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਜਿਹੜੇ ਸਚਿਨ ਬਿਸ਼ਨੋਈ ਦੀ ਇਕ ਆਡੀਓ ਵਾਇਰਲ ਹੋਈ ਜਿਸ ਵਿੱਚ ਉਸ ਵੱਲੋਂ ਕਬੂਲ ਕੀਤਾ ਗਿਆ ਹੈ ਕਿ ਉਸ ਨੇ ਹੋਰਾਂ ਦੇ ਨਾਲ ਸਿੱਧੂ ਮੂਸੇਵਾਲੇ ਤੇ ਗੋਲੀਆਂ ਚਲਾਈਆਂ ਤੇ ਉਸ ਦਾ ਕਤਲ ਕੀਤਾ ਹੈ ਪਰ ਉਸੇ ਸਚਿਨ ਬਿਸ਼ਨੋਈ ਵੀ ਦੁਤਾਰਾਂ ਵਾਲੀ ਪਿੰਡ ਦਾ ਵਾਸੀ ਹੈ । ਪਿੰਡ ਦੇ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਕਿ ਜੋ ਆਡੀਓ ਵਾਇਰਲ ਹੋ ਰਹੀ ਹੈ ਉਹ ਸਚਿਨ ਬਿਸ਼ਨੋਈ ਦੀ ਹੈ ।
ਸਿੱਧੂ ਮੁਸੇਵਾਲਾ ਦੇ ਕਤਲ ਮਾਮਲੇ ‘ਤੇ ਸਚਿਨ ਦੀ ਮਾ ਕਹਿੰਦੀ ਹੈ ਕਿ ਉਸਨੂੰ ਦੁੱਖ ਹੈ ਕਿ ਇੱਕ ਮਾ ਦਾ ਪੁੱਤਰ ਉਸਤੋ ਬਿਛੜ ਗਿਆ ।