ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਲਿਵਨ ਰਿਲੇਸ਼ਨਸ਼ਿੱਪ ਨੂੰ ਲੈਕੇ ਹਾਈਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ | ਬਿਨਾ ਵਿਆਹ ਕਰਵਾਏ ਹੁਣ ਬਾਲਗ ਲਿਵਿਨ ਵਿੱਚ ਰਹਿ ਸਕਦੇ ਹਨ |ਹਾਲ ਹੀ ਦੇ ਵਿਚ ਇੱਕ ਜੌੜੇ ਦੀ ਪਟੀਸ਼ਨ ਪਾਈ ਸੀ ਜਿਸ ਤੇ ਸੁਣਵਾਈ ਕਰਦਿਆਂ ਤੇ ਉਨ੍ਹਾਂ ਦੀ ਜ਼ਿੰਦਗੀ ਦੀ ਸਿਕਿਉਰਟੀ ਲਈ ਜੋੜੇ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਫੈਸਲਾ ਲਿਆ ਹੈ |ਇਸ ਦੇ ਵਿੱਚ ਜੋੜਾ ਬਾਲਗ ਹੋਣਾ ਜਰੂਰੀ ਹੈ |ਇਸ ਤੋਂ ਪਹਿਲਾਂ ਵੀ ਇਸ ਤਰਾਂ ਦੇ ਕਈ ਮਸਲੇ ਸਾਹਮਣੇ ਆਏ ਹਨ |ਇਸ ਜੋੜੇ ਦੀ ਪਟੀਸ਼ਨ ਦੌਰਾਨ ਹਾਈਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਸਾਡੇ ਘਰਦਿਆਂ ਵੱਲੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਜਿਸ ਕਰਕੇ ਅਸੀ ਡਰ ਕੇ ਰਹਿ ਰਹੇ ਹਾਂ |ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਅਸੀਂ ਪਿਛਲੇ 4 ਸਾਲਾਂ ਤੋਂ ਇਕੱਠੇ ਰਹਿ ਰਹੇ ਹਾਂ |