ਲੁਧਿਆਣਾ ਬੰਬ ਬਲਾਸਟ ਮਾਮਲੇ ‘ਚ ਰੋਜ਼ਾਨਾ ਇੱਕ ਨਵਾਂ ਖੁਲਾਸਾ ਹੋ ਰਿਹਾ ਹੈ।ਜਾਣਕਾਰੀ ਮੁਤਾਬਕ ਦੋਸ਼ੀ ਗਗਨਦੀਪ ਨੂੰ ਬੰਬ ਪਲਾਂਟ ਕਰਨ ਦੀ ਟ੍ਰੇਨਿੰਗ ਦਿੱਤੀ ਗਈ ਸੀ।ਐਨਆਈਏ ਅਤੇ ਪੁਲਿਸ ਇਹ ਖੰਗਾਲਣ ‘ਚ ਲੱਗੀ ਹੈ ਕਿ ਕਿਤੇ ਗਗਨਦੀਪ ਨੂੰ ਅੱਤਵਾਦੀ ਸੰਗਠਨ ਤੋਂ ਟ੍ਰੇਨਿੰਗ ਤਾਂ ਨਹੀਂ ਦਿੱਤੀ ਗਈ।
ਜਿਸਦੇ ਤਾਰ ਵਿਦੇਸ਼ੀ ਧਰਤੀ ‘ਤੇ ਬੈਠੇ ਅੱਤਵਾਦੀਆਂ ਨਾਲ ਜੁੜੇ ਹਨ।ਜਾਂਚ ਏਜੰਸੀ ਇਸ ਥਿਊਰੀ ‘ਤੇ ਵੀ ਕੰਮ ਕਰ ਰਹੀ ਹੈ ਕਿ ਕਿਤੇ ਜ਼ਮਾਨਤ ਮਿਲਣ ਤੋਂ ਬਾਅਦ ਗਗਨਦੀਪ ਪਾਕਿਸਤਾਨ ਤਾਂ ਨਹੀਂ ਗਿਆ ਸੀ।ਜਾਂਚ ਏਜੰਸੀਆਂ ਦੇ ਸਾਹਮਣੇ ਵੱਡੇ ਸਵਾਲ ਇਹੀ ਖੜਾ ਹੈ ਕਿ ਆiਖ਼ਰ ਗਗਨਦੀਪ ਵਿਸਫੋਟਕ ਲਿਆਂਦਾ ਕਿਥੋਂ ਸੀ।