ਸੋਨੀਆ ਗਾਂਧੀ ਨੇ ਕਿਹਾ 136 ਸਾਲ ਪੁਰਾਣੀ ਕਾਂਗਰਸ ਦਾ ਸਥਾਪਨਾ ਦਿਵਸ ਮਨਾ ਰਹੇ ਹਨ।ਕਾਂਗਰਸ ਇੱਕ ਪਾਰਟੀ ਦਾ ਨਾਮ ਹੀ ਨਹੀਂ ਸਗੋਂ ਇੱਕ ਅੰਦੋਲਨ ਦਾ ਨਾਮ ਹੈ।ਕਾਂਗਰਸ ਦੀ ਸਥਾਪਨਾ ਕਿਹੜੀਆਂ ਪਰਿਸਥਿਤੀਆਂ ‘ਚ ਹੋਈ ਇਹ ਮੈਨੂੰ ਦੱਸਣ ਦੀ ਲੋੜ ਨਹੀਂ।ਸੋਨੀਆ ਗਾਂਧੀ ਨੇ ਕਿਹਾ ਕਿ ਆਜ਼ਾਦੀ ਦੇ ਅੰਦੋਲਨ ‘ਚ ਤਮਾਮ ਨੇਤਾਵਾਂ ਨੇ ਵੱਧ ਚੜ ਕੇ ਹਿੱਸਾ ਲਿਆ, ਰੇਲਾਂ ‘ਚ ਅਨੇਕ ਯਾਤਨਾਵਾਂ ਝੱਲੀਆਂ।
ਅਜਿਹੇ ਦੇਸ਼ਭਗਤਾਂ ਨੇ ਆਪਣੀ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ, ਤਾਂ ਕਿਤੇ ਜਾ ਕੇ ਸਾਨੂੰ ਆਜ਼ਾਦੀ ਮਿਲੀ, ਭਾਰਤ ਮਿਲਿਆ ਉਸਦੀ ਕਲਪਨਾ ਕਰਨਾ ਵੀ ਔਖਾ ਹੈ।ਪਰ ਸਾਡੇ ਮਹਾਨ ਨੇਤਾਵਾਂ ਨੇ ਬੜੀ ਸੂਝ-ਬੂਝ ਤੇ ਦ੍ਰਿੜ ਨਿਸ਼ਚੈ ਨਾਲ ਭਾਰਤ ਦੇ ਨਵਨਿਰਮਾਣ ਦੀ ਇੱਕ ਮਜ਼ਬੂਤ ਬੁਨਿਆਦ ਰੱਖੀ ਜਿਸ ‘ਤੇ ਚੱਲ ਕੇ ਅਸੀਂ ਇੱਕ ਸ਼ਸ਼ਕਤ ਭਾਰਤ ਖੜਾ ਕੀਤਾ।ਇੱਕ ਅਜਿਹਾ ਭਾਰਤ ਜਿਸ ‘ਚ ਸਾਰੇ ਦੇਸ਼ ਵਾਸੀਆਂ ਦੇ ਅਧਿਕਾਰਾਂ ਦਾ ਧਿਆਨ ਰੱਖਿਆ।
ਜਿਨ੍ਹਾਂ ਲੋਕਾਂ ਨੇ ਆਜ਼ਾਦੀ ਦਿਵਾਉਣ ਲਈ ਹਿੱਸੇਦਾਰੀ ਨਹੀਂ ਪਾਈ ਉਹ ਇਸਦੀ ਕੀਮਤ ਕਦੇ ਨਹੀਂ ਸਮਝ ਸਕਦੇ।ਅੱਜ ਉਸ ਮਜ਼ਬੂਤ ਬੁਨਿਆਦ ਨੂੰ ਕਮਜ਼ੋਰ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ, ਇਤਿਹਾਸ ਨੂੰ ਝੁਠਲਾਇਆ ਜਾ ਰਿਹਾ ਹੈ।
ਦੇਸ਼ ਦਾ ਆਮ ਨਾਗਰਿਕ ਅਸੁਰੱਖਿਅਤ ਤੇ ਡਰਿਆ ਹੋਇਆ ਮਹਿਸੂਸ ਕਰ ਰਿਹਾ ਹੈ।ਲੋਕਤੰਤਰ ਅਤੇ ਸੰਵਿਧਾਨ ਨੂੰ ਦਰਕਿਨਾਰ ਕਰਕੇ ਤਾਨਾਸ਼ਾਹੀ ਚਲਾਈ ਜਾ ਰਹੀ ਹੈ।ਅਜਿਹੇ ਸਮੇਂ ‘ਤੇ ਕਾਂਗਰਸ ਚੁੱਪ ਨਹੀਂ ਰਹਿ ਸਕਦੀ।ਦੇਸ਼ ਦੀ ਵਿਰਾਸਤ ਨੂੰ ਕਿਸੇ ਨੂੰ ਨਸ਼ਟ ਨਹੀਂ ਕਰਨ ਦੀ ਇਜ਼ਾਜ਼ਤ ਨਹੀਂ ਦੇਵੇਗੀ।ਅਸੀ ਆਮ-ਜਨ-ਮਾਨਸ ਲਈ ਲੋਕਤੰਤਰ ਦੀ ਰੱਖਿਆ ਲਈ, ਦੇਸ਼ ਵਿਰੋਧੀ, ਸਮਾਜ ਵਿਰੋਧੀ ਸਾਜ਼ਿਸ਼ਾਂ ਦੇ ਵਿਰੁੱਧ ਹਰ ਸੰਘਰਸ਼ ਕਰਾਂਗੇ ਹਰ ਕੁਰਬਾਨੀ ਦੇਵਾਂਗੇ।