ਮਾਨਸੂਨ ਦਾ ਅਸਰ ਚਮੜੀ ,ਸਿਹਤ ਦੇ ਨਾਲ ਨਾਲ ਵਾਲਾਂ ‘ਤੇ ਵੀ ਪੈਂਦਾ ਹੈ।ਇਸ ਮੌਸਮ ‘ਚ ਵਾਲ ਝੜਨ ਲੱਗ ਜਾਂਦੇ ਹਨ, ਇਸਦੇ ਇਲਾਵਾ ਬਾਰਿਸ਼ ਦੇ ਮੌਸਮ ‘ਚ ਵਾਲਾਂ ‘ਚ ਚਿਪਚਿਪਾਹਟ ਅਤੇ ਗਰਮੀ ਦਾ ਅਸਰ ਵੀ ਦੇਖਣ ਨੂੰ ਮਿਲਦਾ ਹੈ।ਜਿਸਦੇ ਕਾਰਨ ਹੇਅਰ ਫਾਲ ਦੀ ਸਮੱਸਿਆ ਅਤੇ ਵੀ ਵਧਦੀ ਹੀ ਜਾਂਦੀ ਹੈ।ਵਾਲਾਂ ‘ਚ ਘੱਟ ਵਾਲਯੂਮ ਹੋਣ ਦੇ ਕਾਰਨ ਚਿਪਕਣ ਲੱਗਦੇ ਹਨ।ਤੁਸੀਂ ਕੈਮੀਕਲ ਯੁਕਤ ਪ੍ਰੋਡਕਟਸ ਵਰਤੋਂ ਕਰਨ ਦੀ ਥਾਂ ਘਰ ‘ਤੇ ਬਣੇ ਹੇਅਰਮਾਸਕ ਇਸਤੇਮਾਲ ਕਰ ਸਕਦੇ ਹੋ।
ਤਾਂ ਚਲੋ ਜਾਣਦੇ ਹੋ ਉਨ੍ਹਾਂ ਦੇ ਬਾਰੇ…
ਅੰਡੇ ਦਾ ਹੇਅਰਮਾਸਕ: ਅੰਡਾ ਵੀ ਵਾਲਾਂ ਵੀ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ।ਇਹ ਪ੍ਰੋਟੀਨ ਦਾ ਬਹੁਤ ਹੀ ਚੰਗਾ ਸੋਰਸ ਹੁੰਦਾ ਹੈ, ਜੋ ਵਾਲਾਂ ਨੂੰ ਬਾਊਂਸੀ ਅਤੇ ਥਿਕ ਬਣਾਉਣ ‘ਚ ਮੱਦਦ ਕਰਦਾ ਹੈ।
ਕਿਵੇਂ ਲਗਾਈਏ?
ਸਮੱਗਰੀ
ਵਿਟਾਮਿਨ-ਈ ਕੈਪਸੂਲ-1
ਅੰਡਾ-2
ਐਲੋਵੈਰਾ ਜੈੱਲ- 1 ਚਮਚ
ਨਿੰਬੂ ਦਾ ਰਸ-1 ਚਮਚ
ਲਗਾਉਣ ਦੀ ਵਿਧੀ
ਸਭ ਤੋਂ ਪਹਿਲਾਂ ਤੁਸੀਂ ਅੰਡੇ ਦਾ ਸਫ਼ੇਦ ਹਿੱਸਾ ਕੱਢ ਲਓ।
ਸਫੇਦ ਹਿੱਸੇ ‘ਚ ਤੁਸੀਂ ਐਲੋਵੇਰਾ ਜੈੱਲ, ਵਿਟਾਮਿਨ-ਈ-ਕੈਪਸੂਲ ਅਤੇ ਨਿੰਬੂ ਦਾ ਰਸ ਮਿਲਾਓ
ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਲਾਓ
ਇਸ ਤੋਂ ਬਾਅਦ 15-20 ਮਿੰਟ ਲਈ ਆਪਣੇ ਵਾਲਾਂ ‘ਚ ਲਗਾਓ।
ਤੈਅ ਸਮੇਂ ਤੋਂ ਬਾਅਦ ਵਾਲ ਸਾਦੇ ਪਾਣੀ ਨਾਲ ਧੋਅ ਲਓ।
ਅਗਲੇ ਦਿਨ ਤੁਸੀਂ ਵਾਲਾਂ ‘ਚ ਸ਼ੈਂਪੂ ਦਾ ਇਸਤੇਮਾਲ ਕਰ ਸਕਦੇ ਹੋ।
ਚਾਹ ਦੇ ਪਾਣੀ ਨਾਲ ਕਰੋ ਸਪ੍ਰੇਅ
ਤੁਸੀਂ ਚਾਹ ਦਾ ਪਾਣੀ ਵੀ ਵਾਲਾਂ ਦੀ ਵਾਲਯੂਮ ਵਧਾਉਣ ਦੇ ਲਈ ਵਰਤੋਂ ਕਰ ਸਕਦੇ ਹੋ।ਚਾਹ ਵੀ ਤੁਹਾਡੇ ਵਾਲਾਂ ਦੇ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ।
ਕਿਵੇਂ ਲਗਾਈਏ?
ਚਾਹ ਦਾ ਪਾਣੀ-1 ਕੱਪ
ਗੁਲਾਬਜਲ-1 ਚਮਚ
ਨਿੰਬੂ ਦਾ ਰਸ-1 ਚਮਚ
ਇਸਤੇਮਾਲ ਕਰਨ ਦੀ ਵਿਧੀ
ਸਭ ਤੋਂ ਪਹਿਲਾਂ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ
ਫਿਰ ਇਸ ਮਿਸ਼ਰਣ ਨੂੰ ਇੱਕ ਸਪ੍ਰੇਅ ਬੋਤਲ ‘ਚ ਪਾ ਕੇ ਰੱਖੋ
ਬਾਲ ਧੋਣ ਤੋਂ ਬਾਅਦ ਤੁਸੀਂ ਇਸ ਹੇਅਰ ਸਪ੍ਰੇਅ ਨੂੰ ਆਪਣੇ ਵਾਲਾਂ ‘ਚ ਇਸਤੇਮਾਲ ਕਰੋ
ਇਸ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਸੁੱਕਣ ਦਿਓ
ਤੁਸੀਂ ਇਸ ਹੇਅਰ ਸਪ੍ਰੇਅ ਦੀ ਵਰਤੋਂ ਹਫਤੇ ‘ਚ ਦੋ ਵਾਰ ਕਰ ਸਕਦੇ ਹੋ।
ਮੁਲਤਾਨੀ ਮਿੱਟੀ
ਤੁਸੀਂ ਮੁਲਤਾਨੀ ਮਿੱਟੀ ਦੀ ਵਰਤੋਂ ਵੀ ਵਾਲਾਂ ਨੂੰ ਬਾਊਂਸੀ ਬਣਾਉਣ ਲਈ ਕਰ ਸਕਦੇ ਹੋ
ਕਿਵੇਂ ਲਗਾਈਏ?
ਐਲੋਵੈਰਾ ਜੈੱਲ-1 ਚਮਚ
ਆਲੂ ਦਾ ਰਸ- 1 ਚਮਚ
ਗੁਲਾਬ ਜਲ-1 ਚਮਚ
ਮੁਲਤਾਨੀ ਮਿੱਟੀ-1 ਚਮਚ
ਵਰਤੋਂ ਕਰਨ ਦੀ ਵਿਧੀ
ਸਭ ਤੋਂ ਪਹਿਲਾਂ ਤੁਸੀਂ ਇੱਕ ਭਾਂਡੇ ‘ਚ ਇਹ ਸਾਰੀਆਂ ਪਾ ਲਓ
ਫਿਰ ਇਨ੍ਹਾਂ ਨੂੰ ਚੰਗੀ ਤਰਾਂ ਮਿਕਸ ਕਰੋ।ਇਸ ਤੋਂ ਬਾਅਦ ਤੁਸੀਂ ਵਾਲਾਂ ‘ਚ ਲਗਾ ਲਓ
ਵਾਲਾਂ ‘ਚ ਤੁਸੀਂ ਇਸ ਨੂੰ 30 ਮਿੰਟ ਲਈ ਲਗਾਓ
ਸੁੱਕਣ ‘ਤੇ ਵਾਲਾਂ ਨੂੰ ਸਾਦੇ ਪਾਣੀ ਨਾਲ ਧੋ ਲਓ।