ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਸ਼ੇਸ਼ ਇਜਲਾਸ ਦੀ ਅੱਜ ਸ਼ੁਰੂਆਤ ਹੋ ਗਈ । ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਿਆ । ਇਕ ਪਾਸੇ ਜਿਥੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਿਹਾ ਕਿ ਨੌ ਕਾਨਫੀਡੈਂਸ ਮੋਸ਼ਨ ਦੀ ਗੱਲ ਵਿਰੋਧੀ ਤਾਂ ਕਿ ਕਾਂਗਰਸ ਦੇ ਆਪਣੇ ਹੁਣ ਵਿਧਾਇਕ ਕਰਦੇ ਨਜ਼ਰ ਆ ਰਹੇ ਹਨ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਭਖਦੇ ਮੁੱਦਿਆਂ ਤੇ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਗਈ।
ਆਮ ਆਦਮੀ ਪਾਰਟੀ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਅੱਜ ਗੁਰੂ ਸਾਹਿਬਾਨ ਦੀ ਗੱਲ ਬਾਰੇ ਸੈਸ਼ਨ ਬੁਲਾਇਆ ਗਿਆ ਅਤੇ ਅਸੀਂ ਵਿਧਾਨ ਸਭਾ ਦੇ ਅੰਦਰ ਕੋਈ ਹੋਰ ਗੱਲ ਨਹੀਂ ਤੇਰਾ ਜੀ ਪਰ ਅਸੀਂ ਮੰਗ ਜ਼ਰੂਰ ਕਰਦੇ ਹਾਂ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਅਤੇ ਪੰਜਾਬ ਦੇ ਭੱਖਦੇ ਮੁੱਦਿਆਂ ਦੀ ਗੱਲ ਹੋ ਸਕੇ ਉਨ੍ਹਾਂ ਕਿਹਾ ਕਿ ਅਸੀਂ ਵੀ ਨੌਨ ਕਾਨਫਰੰਸ ਮੋਸ਼ਨ ਲਿਆਵਾਂਗੇ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਣਨ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਜਿਸ ਤਰੀਕੇ ਦੇ ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਜੋ ਵਿਪ ਜਾਰੀ ਕੀਤਾ ਗਿਆ ਹੈ ਇਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਗੁਰੂ ਸਾਹਿਬਾਨ ਵੱਲੋਂ ਕਿੰਨਾ ਕੁ ਮੰਨਦੇ ਹਨ ਕਿਉਂਕਿ ਇਸ ਮੁੱਦੇ ਤੇ ਵੀ ਜੇ ਬੀ ਪੁਜਾਰੀ ਕਰਨਾ ਪਵੇ ਤਾਂ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਕਾਨੂੰਨ ਵਿਵਸਥਾ ਦੇ ਮੁੱਦਿਆਂ ਤੋਂ ਇਲਾਵਾ ਹੋਰ ਕਈ ਭਖਦੇ ਮੁੱਦੇ ਹਨ ਜਿਨ੍ਹਾਂ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ।ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਮੰਗ ਰੱਖੀ ਕਿ ਇੰਦਰਾ ਗਾਂਧੀ ਏਅਰਪੋਰਟ ਦਾ ਨਾਮ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਰੱਖਿਆ ਜਾਵੇ |
ਇਸ ਮੁੱਦੇ ਤੇ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਜਾਂ ਨਾ ਇਹ ਕਮੇਟੀ ਨੇ ਡਿਸਾਈਡ ਕਰਨਾ ਹੈ ਪਰ ਅੱਜ ਇਤਿਹਾਸਿਕ ਸੈਸ਼ਨ ਹੈ ਸਪੈਸ਼ਲ ਸੈਸ਼ਨ ਹੈ ਅਤੇ ਗੁਰੂ ਸਾਹਿਬ ਬਾਰੇ ਅੱਜ ਗੱਲਬਾਤ ਕੀਤੀ ਜਾਵੇਗੀ।