ਸ਼੍ਰੋਮਣੀ ਅਕਾਲੀ ਦਲ ਤੋਂ ਸੁਖਬੀਰ ਸਿੰਘ ਬਾਦਲ ਅੱਜ ਬੀਤੇ ਦਿਨੀ ਕਤਲ ਹੋਏ ਨੌਜਵਾਨ ਵਿੰਗ ਤੋਂ ਵਿੱਕੀ ਮਿੱਡੂ ਖੇੜਾ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਪਹੁੰਚੇ | ਇਸ ਦੀਆਂ ਤਸਵੀਰਾਂ ਸੁਖਬੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ ਤੇ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਪਾਰਟੀ ਲਈ ਹਰ ਪਲ ਹਾਜ਼ਰ ਰਹਿਣ ਵਾਲੇ, ਮੇਰੇ ਛੋਟੇ ਵੀਰ ਵਿੱਕੀ ਮਿੱਡੂ ਖੇੜਾ ਦੇ ਬੇਵਕਤੀ ਦਿਹਾਂਤ ਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿੱਕੀ ਦਾ ਕਤਲ ਸਾਰੇ ਸ਼੍ਰੋਮਣੀ ਅਕਾਲੀ ਦਲ ਪਰਿਵਾਰ ‘ਤੇ ਹਮਲਾ ਹੈ, ਅਤੇ ਉਸ ਦੇ ਪਰਿਵਾਰ, ਦੋਸਤਾਂ ਤੇ ਅਜ਼ੀਜ਼ਾਂ ਨੂੰ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਉਸ ਦੇ ਕਾਤਲਾਂ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਬੀਤੇ ਦਿਨੀ ਵਿੱਕੀ ਮਿੱਡੂ ਖੇੜਾ ਦਾ ਮੁਹਾਲੀ ਦੇ ਵਿੱਚ ਚਿੱਟੇ ਦਿਨ ਤਾਬੜ ਤੋੜ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਵਿੱਕੀ ਸ਼੍ਰੋਮਣੀ ਅਕਾਲੀ ਦਲ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ | ਇਸ ਕਤਲ ਤੋਂ ਬਾਅਦ ਵਿਰੋਧੀ ਪਾਰਟੀਆ ਵੀ ਇਸ ਕਤਲ ਦੀ ਨਿੰਦਾ ਕਰ ਰਹੀਆਂ ਹਨ ਪਰ ਇਸ ਕਤਲ ਤੋਂ ਬਾਅਦ ਸ਼ਰੇਆਮ ਪੋਸਟ ਪਾ ਕੇ ਜ਼ਿਮੇਵਾਰੀ ਲਈ ਜਾ ਰਹੀ ਹੈ ਪੰਜਾਬ ਦੇ ਵਿੱਚ ਅਜਿਹੇ ਕਤਲ ਹੁੰਦੇ ਹਨ ਤੇ ਜੇਲ੍ਹ ਬੈਠੇ ਲੋਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਧਮਕੀਆਂ ਦੇ ਰਹੇ ਹਨ |