ਸੁਪਰੀਮ ਕੋਰਟ ਪੰਜਾਬ ਦੇ ਕਿਸਾਨਾਂ ਨੂੰ ਕੁਝ ਦਿਨ ਪਰਾਲੀ ਨਾ ਸਾੜਨ ਦੇ ਨਿਰਦੇਸ਼ ਦਿੱਤੇ ਹਨ।ਦਿੱਲੀ ਸਰਕਾਰ ਮੁਤਾਬਕ ਪਰਾਲੀ ਦਾ ਪ੍ਰਦੂਸ਼ਣ ‘ਚ 10 ਫੀਸਦੀ ਯੋਗਦਾਨ ਹੈ।ਦਿੱਲੀ ਸਰਕਾਰ ਨੂੰ ਸੁਪਰੀਮ ਕੋਰਟ ਨੇ ਕੱਲ੍ਹ ਤੱਕ ਜਵਾਬ ਦੇਣ ਦਾ ਹੁਕਮ ਦਿੱਤਾ ਹੈ।ਕੋਰਟ ਨੇ ਦਿੱਲੀ ਸਰਕਾਰ ਤੋਂ ਪੁੱਛਿਆ ਹੈ ਕਿ ਪ੍ਰਦੂਸ਼ਣ ਰੋਕਣ ਲਈ ਤੁਸੀਂ ਕਿਹੜੇ ਵਾਹਨ ਰੋਕੋਗੇ, ਕਿਹੜੀਆਂ ਫੈਕਟਰੀਆਂ ਬੰਦ ਕਰੋਗੇ?ਕੋਰਟ ਵਲੋਂ ਐਮਰਜੈਂਸੀ ਮੀਟਿੰਗ ਬੁਲਾਉਣ ਦਾ ਹੁਕਮ ਦਿੱਤਾ ਹੈ।ਦੱਸਣਯੋਗ ਹੈ ਕਿ ਤਿੰਨ ਸੂਬਿਆਂ ਦੇ ਮੁੱਖ ਸਕੱਤਰ ਵੀ ਹਾਜ਼ਰ ਰਹਿਣਗੇ।