ਮਰਨ ਤੋਂ ਬਾਅਦ ਸਾਡਾ ਸਰੀਰ ਮਿੱਟੀ ਹੋ ਜਾਂਦਾ ਹੈ। ਇਸੇ ਲਈ ਅੱਜਕੱਲ੍ਹ ਲੋਕਾਂ ਨੂੰ ਮਰਨ ਤੋਂ ਬਾਅਦ ਅੰਗ ਦਾਨ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਕਿਉਂਕਿ ਕਿਸੇ ਮ੍ਰਿਤਕ ਵਿਅਕਤੀ ਦੇ ਅੰਗ ਦਾਨ ਕਰਨ ਨਾਲ, ਕਿਸੇ ਜਿਉਂਦੇ ਬੰਦੇ ਦੇ ਸਾਹਾਂ ਦੀ ਟੁੱਟੀ ਡੋਰ ਨੂੰ ਮੁੜ ਜੋੜਿਆ ਜਾ ਸਕਦਾ ਹੈ।ਮੌਤ ਤੋਂ ਬਾਅਦ ਸਰੀਰ ਦੇ ਕੁਝ ਅੰਗ ਦਾਨ ਕੀਤੇ ਜਾ ਸਕਦੇ ਹਨ। ਇਸਦੇ ਲਈ ਇੱਕ ਪ੍ਰਕਿਰਿਆ ਹੈ ਅਤੇ ਇਹ ਪ੍ਰਕਿਰਿਆ ਕਾਨੂੰਨੀ ਹੈ। ਅੰਗ ਦਾਨ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਸਿਹਤਮੰਦ ਅੰਗ ਅਤੇ ਟਿਸ਼ੂ ਮਰੇ ਹੋਏ ਮਨੁੱਖ ਦੇ ਸਰੀਰ ਚੋਂ ਕੱਢ ਲਏ ਜਾਂਦੇ ਹਨ।ਫਿਰ ਇਨ੍ਹਾਂ ਅੰਗਾਂ ਨੂੰ ਲੋੜਵੰਦਾਂ ਦੇ ਸਰੀਰ ਵਿੱਚ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ।
ਦੱਸਿਆ ਜਾਂਦਾ ਹੈ ਕਿ ਇੱਕ ਇਨਸਾਨ ਵੱਲੋਂ ਕੀਤੇ ਗਏ ਅੰਗਦਾਨ ਨਾਲ ਕਰੀਬ 50 ਜ਼ਰੂਰਤਮੰਦ ਲੋਕਾਂ ਦੀ ਮਦਦ ਹੋ ਸਕਦੀ ਹੈ। ਇੱਕ ਅੰਕੜੇ ਦੇ ਅਨੁਸਾਰ, ਭਾਰਤ ਵਿੱਚ ਹਰ ਸਾਲ ਅੰਗਦਾਨ ਦੀ ਕਮੀ ਕਾਰਨ ਲਗਭਗ 5 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।ਭਾਰਤ ਵਿੱਚ, ਪ੍ਰਤੀ 10 ਲੱਖ ਲੋਕਾਂ ਵਿੱਚ ਸਿਰਫ 0.26 ਪ੍ਰਤੀਸ਼ਤ ਲੋਕ ਅੰਗ ਦਾਨ ਕਰਦੇ ਹਨ।
ਕਿਹੜੇ ਅੰਗ ਦਾਨ ਕੀਤੇ ਜਾ ਸਕਦੇ ਹਨ
ਅੰਗ ਦਾਨ ਦੀਆਂ ਦੋ ਕਿਸਮਾਂ ਹਨ। ਪਹਿਲਾ ਜੀਵਤ ਅੰਗ ਦਾਨ ਅਤੇ ਦੂਜਾ ਮਰਨ ਤੋਂ ਬਾਅਦ ਅੰਗ ਦਾਨ। ਜੀਵਤ ਅੰਗ ਦਾਨ ਵਿੱਚ, ਇੱਕ ਵਿਅਕਤੀ ਲੋੜਵੰਦਾਂ ਦੀ ਸਹਾਇਤਾ ਲਈ ਗੁਰਦੇ ਅਤੇ ਪਾਚਕ ਦਾ ਕੁਝ ਹਿੱਸਾ ਦਾਨ ਕਰ ਸਕਦਾ ਹੈ। ਮਰਨ ਤੋਂ ਬਾਅਦ ਅੰਗ ਦਾਨ ਵਿੱਚ, ਮ੍ਰਿਤਕ ਵਿਅਕਤੀ ਦੇ ਉਹ ਸਾਰੇ ਅੰਗ ਦਾਨ ਕੀਤੇ ਜਾ ਸਕਦੇ ਹਨ ਜੋ ਸਹੀ ਕੰਮ ਕਰ ਰਹੇ ਹੋਣ। ਅੰਗ ਦਾਨ ਵਿੱਚ ਆਮ ਤੌਰ ਤੇ 8 ਅੰਗ ਸ਼ਾਮਲ ਹੁੰਦੇ ਹਨ, ਜੋ ਦਾਨ ਕੀਤੇ ਜਾ ਸਕਦੇ ਹਨ। ਮ੍ਰਿਤਕ ਵਿਅਕਤੀ ਦੇ ਗੁਰਦੇ, ਜਿਗਰ, ਫੇਫੜੇ, ਦਿਲ, ਪਾਚਕ ਅਤੇ ਅੰਤੜੀਆਂ ਦੇ ਅੰਗ ਦਾਨ ਕੀਤੇ ਜਾ ਸਕਦੇ ਹਨ।
ਜੇ ਕੋਈ ਜਿਉਂਦਾ ਵਿਅਕਤੀ ਚਾਹੁੰਦਾ ਹੈ, ਤਾਂ ਉਹ ਇੱਕ ਗੁਰਦਾ, ਇੱਕ ਫੇਫੜਾ, ਜਿਗਰ ਦਾ ਕੁਝ ਹਿੱਸਾ, ਪਾਚਕ ਅਤੇ ਅੰਤੜੀ ਦਾ ਕੁਝ ਹਿੱਸਾ ਦਾਨ ਕਰ ਸਕਦਾ ਹੈ।. ਇਸ ਤੋਂ ਇਲਾਵਾ ਅੱਖਾਂ ਸਮੇਤ ਹੋਰ ਸਾਰੇ ਅੰਗ ਮੌਤ ਤੋਂ ਬਾਅਦ ਹੀ ਦਾਨ ਕੀਤੇ ਜਾਂਦੇ ਹਨ।
ਕੌਣ ਕਰ ਸਕਦਾ ਹੈ
ਕੋਈ ਵੀ ਵਿਅਕਤੀ ਅੰਗ ਦਾਨ ਕਰ ਸਕਦਾ ਹੈ। ਇਸ ਸੰਬੰਧੀ ਕਿਸੇ ਵੀ ਉਮਰ ਵਰਗ ਨੂੰ ਲਾਜ਼ਮੀ ਨਹੀ ਕੀਤਾ ਗਿਆ। ਨਵਜੰਮੇ ਬੱਚਿਆਂ ਤੋਂ ਲੈ ਕੇ 90 ਸਾਲ ਦੀ ਉਮਰ ਤੱਕ ਦੇ ਅੰਗ ਦਾਨ ਸਫਲ ਸਾਬਤ ਹੋਏ ਹਨ। ਹਾਲਾਂਕਿ, ਜੇ 18 ਸਾਲ ਤੋਂ ਘੱਟ ਉਮਰ ਦਾ ਕੋਈ ਵਿਅਕਤੀ ਆਪਣੇ ਅੰਗ ਦਾਨ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਆਪਣੇ ਮਾਪਿਆਂ ਦੀ ਮਨਜ਼ੂਰੀ ਦੀ ਜ਼ਰੂਰਤ ਹੋਏਗੀ।
ਇਸਦੇ ਲਈ ਕੀ ਨੇ ਨਿਯਮ ਅਤੇ ਕਾਨੂੰਨ?
ਦੇਸ਼ ਵਿੱਚ ਅੰਗ ਦਾਨ ਲਈ ਨਿਯਮ ਅਤੇ ਕਾਨੂੰਨ ਬਣਾਏ ਗਏ ਹਨ। ਇਸਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਜੇ ਕੋਈ ਅੰਗ ਦਾਨ ਕਰਨਾ ਚਾਹੁੰਦਾ ਹੈ, ਤਾਂ ਇਸਦੇ ਲਈ ਉਸਨੂੰ ਮਨਜ਼ੂਰੀ ਫਾਰਮ ਭਰਨਾ ਪਏਗਾ। ਇਸ ਤੋਂ ਬਾਅਦ ਹੀ ਤੁਸੀਂ ਅੰਗ ਦਾਨ ਦੀ ਪ੍ਰਕਿਿਰਆ ਵਿੱਚ ਹਿੱਸਾ ਲੈ ਸਕਦੇ ਹੋ। ਇਸਦੇ ਲਈ ਤੁਸੀਂ ਾਾਾ.ੋਰਗੳਨਨਿਦੳਿ.ੋਰਗ ‘ਤੇ ਅਰਜ਼ੀ ਦੇ ਸਕਦੇ ਹੋ. ਇੱਥੇ ਸਫਲ ਰਜਿਸਟਰੇਸ਼ਨ ਤੋਂ ਬਾਅਦ, ਸੰਸਥਾ ਦੁਆਰਾ ਇੱਕ ਡੋਨਰ ਕਾਰਡ ਭੇਜਿਆ ਜਾਂਦਾ ਹੈ ਜਿਸ ਉੱਤੇ ਯੂਨੀਕ ਸਰਕਾਰੀ ਰਜਿਸਟਰੇਸ਼ਨ ਨੰਬਰ ਲਿਿਖਆ ਹੁੰਦਾ ਹ। ਇਹ ਨੰਬਰ ਸਾਰੇ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਸਥਾਵਾਂ ਦੇ ਨਾਲ ਰਜਿਸਟਰਡ ਕੀਤੇ ਜਾਂਦੇ ਹਨ।