ਤੁਹਾਡੇ ਸਰੀਰ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ । ਸਿਹਤਮੰਦ ਰੱਖਣ ਲਈ ਤੁਹਾਨੂੰ ਆਪਣੇ ਸਰੀਰ ਦੀ ਪੂਰੀ ਦੇਖਭਾਲ ਕਰਨੀ ਪੈਣੀ ਹੈ ਅਤੇ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਣ ਦੀ ਲੋੜ ਹੈ । ਤੁਹਾਨੂੰ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਹਰ ਰੋਜ ਯੋਗਾ ਐਕਸਸਾਈਜ਼ ਕਰਨ ਦੀ ਲੋੜ ਹੈ, ਜੇ ਤੁਹਾਡਾ ਸਰੀਰ ਸਿਹਤਮੰਦ ਹੋਏਗਾ ਤਾਂ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ , ਸਹੀ ਖਾਣੇ ਦਾ ਇਸਤੇਮਾਲ ਕਰਨ ਨਾਲ ਵੀ ਤੁਹਾਡੀ ਸਿਹਤ ਤੰਦਰੁਸਤ ਰਹੇਗੀ, ਆਓ ਤੁਹਾਨੂੰ ਸਰੀਰ ਨੂੰ ਫਿੱਟ ਰੱਖਣ ਲਈ ਕੁਝ ਖ਼ਾਸ ਤਰੀਕੇ ਦੱਸੀਏ :
1.ਸਰੀਰ ਨੂੰ ਫਿੱਟ ਰੱਖਣ ਲਈ ਤੁਹਾਨੂੰ ਚੰਗੀ ਡਾਇਟ ਲੈਣ ਦੀ ਬਹੁਤ ਲੋੜ ਹੈ। ਤਾਜ਼ੇ ਫਲ, ਤਾਜ਼ੀਆਂ ਸਬਜ਼ੀਆਂ ,ਅਨਾਜ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸਿਹਤਮੰਦ ਅਤੇ ਪੌਸ਼ਟਿਕ ਆਹਾਰ ਤੁਹਾਨੂੰ ਫਿੱਟ ਰੱਖਣ ‘ਚ ਮਦਦ ਕਰੇਗਾ। ਰੋਜ਼ਾਨਾ ਦੇ ਕੰਮ ਲਈ ਤੁਹਾਡੇ ਸਰੀਰ ਨੂੰ ਐਨਰਜ਼ੀ ਦੀ ਲੋੜ ਹੁੰਦੀ ਹੈ। ਤੁਹਾਨੂੰ ਕਾਰਬੋਹਾਈਡਰੇਟ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ।
2.ਸਰੀਰ ਨੂੰ ਸਿਹਤਮੰਦ ਅਤੇ ਫਿੱਟ ਰੱਖਣ ਲਈ ਤੁਹਾਨੂੰ ਨਿਯਮਿਤ ਤੌਰ ‘ਤੇ ਕਸਰਤ ਵੀ ਕਰਨ ਦੀ ਸਖ਼ਤ ਲੋੜ ਹੈ। ਰੋਜ਼ਾਨਾ ਕਸਰਤ ਕਰਨ ਨਾਲ ਤੁਸੀਂ ਫਿੱਟ ਰਹਿ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ‘ਚ ਐਨਰਜ਼ੀ ਦਾ ਸੰਚਾਰ ਕਰੇਗਾ। ਕਸਰਤ ਤੁਹਾਨੂੰ ਤਣਾਅ ਤੋਂ ਵੀ ਦੂਰ ਰੱਖੇਗੀ।
3. ਚੰਗੀ ਸਿਹਤ ਲਈ ਤੁਹਾਡੇ ਸਰੀਰ ਲਈ ਨੀਂਦ ਦਾ ਪੂਰਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਇਸ ਦਾ ਤੁਹਾਡੇ ਦਿਲ, ਮੈਟਾਬੋਲਿਜ਼ਮ, ਮੂਡ, ਯਾਦਦਾਸ਼ਤ, ਤਣਾਅ ਵਾਲੇ ਹਾਰਮੋਨਸ, ਇਮਿਊਨਿਟੀ ‘ਤੇ ਡੂੰਘਾ ਅਸਰ ਪੈਂਦਾ ਹੈ। ਚੰਗੀ ਨੀਂਦ ਤੁਹਾਡੇ ਦਿਮਾਗ ਨੂੰ ਆਰਾਮ ਦੇਣ ‘ਚ ਮਦਦ ਕਰਦੀ ਹੈ। ਇਸ ਲਈ ਹਰ ਰੋਜ਼ 7-8 ਘੰਟੇ ਦੀ ਨੀਂਦ ਲਓ।
4. ਸਵੇਰ ਦੀ ਸ਼ੁਰੂਆਤ ਤੁਸੀਂ ਹਲਕਾ ਫੁਲਕਾ ਖਾਣਾ ਖਾ ਕੇ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਹਲਕਾ ਫੁਲਕਾ ਖਾਣਾ ਖਾਓਗੇ ਤਾਂ ਸਰੀਰ ਬਿਲਕੁਲ ਤੰਦਰੁਸਤ ਰਹੇਗਾ ਅਤੇ ਤੁਹਾਡਾ ਪੂਰਾ ਦਿਨ ਬਹੁਤ ਚੰਗਾ ਰਹੇਗਾ। ਨਾਸ਼ਤਾ ਨਾ ਕਰਨ ਨਾਲ ਵੀ ਤੁਹਾਡੇ ਖ਼ੂਨ ‘ਚ ਖ਼ਰਾਬ ਕੋਲੈਸਟ੍ਰੋਲ ਲੈਵਲ ਵੱਧ ਜਾਂਦਾ ਹੈ। ਜੇਕਰ ਤੁਸੀਂ ਦੁਪਹਿਰ ਜਾਂ ਰਾਤ ਨੂੰ ਨਾਸ਼ਤੇ ਨਾਲੋਂ ਜ਼ਿਆਦਾ ਖਾਣਾ ਖਾਂਦੇ ਹੋ ਤਾਂ ਇਸ ਦਾ ਤੁਹਾਡੀ ਸਿਹਤ ‘ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ‘ਚ ਕੈਲੋਰੀ ਦੀ ਮਾਤਰਾ ਵਧਣ ਲੱਗਦੀ ਹੈ। ਨਾਸ਼ਤਾ ਕਰਨ ਨਾਲ ਤੁਹਾਡੀ ਬਲੱਡ ਸ਼ੂਗਰ ਵੀ ਕੰਟਰੋਲ ‘ਚ ਰਹਿੰਦੀ ਹੈ ਅਤੇ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ।
5.ਪਾਣੀ ਵੀ ਵਰਤੋਂ ਵੱਧ ਤੋਂ ਵੱਧ ਕਰੋ ਕਿਉਂਕਿ ਤੁਹਾਡੇ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੋਵੇਗੀ। ਘਟੋ ਘਟ ਦਿਨ ‘ਚ 12 ਜਾਂ 13 ਗਿਲਾਸ ਪਾਣੀ ਦੇ ਪਿਓ । ਜ਼ਿਆਦਾ ਪਾਣੀ ਪੀਣ ਨਾਲ ਤੁਹਾਡੇ ਅੰਗਾਂ ਅਤੇ ਪਾਚਨ ਪ੍ਰਣਾਲੀ ‘ਚ ਮੌਜੂਦ ਅਸ਼ੁੱਧੀਆਂ ਨੂੰ ਸਾਫ਼ ਕਰਨ ‘ਚ ਮਦਦ ਮਿਲੇਗੀ। ਇਸ ਨਾਲ ਤੁਹਾਡਾ ਸਰੀਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ। ਜ਼ਿਆਦਾ ਪਾਣੀ ਪੀਣਾ ਵੀ ਤੁਹਾਡੇ ਦਿਮਾਗ ਲਈ ਬਹੁਤ ਲਾਭਦਾਇਕ ਹੁੰਦਾ ਹੈ।
6. ਬਹੁਤ ਜ਼ਿਆਦਾ ਤਣਾਅ ਤੁਹਾਡੀ ਸਿਹਤ ਨੂੰ ਖ਼ਰਾਬ ਕਰ ਸਕਦਾ ਹੈ ਇਸ ਲਈ ਦਿਨ ‘ਚ ਅਰਾਮ ਕਰਨਾ ਵੀ ਬਹੁਤ ਜਰੂਰੀ ਹੈ। ਜੇ ਸਾਡੇ ਸਰੀਰ ਨੂੰ ਅਰਾਮ ਨਹੀਂ ਹੈ ਤਾਂ ਤਣਾਅ ਦਿਲ ਦੇ ਰੋਗ, ਪਾਚਨ ਸਮੱਸਿਆਵਾਂ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਤੁਸੀਂ ਤਣਾਅ ਤੋਂ ਦੂਰ ਰਹਿਣ ਲਈ ਕਸਰਤ, ਯੋਗਾ ਅਤੇ ਮੈਡੀਟੇਸ਼ਨ ਜ਼ਰੂਰ ਕਰੋ। ਇਸ ਨਾਲ ਤੁਹਾਡਾ ਮੂਡ ਬਦਲ ਜਾਵੇਗਾ ਅਤੇ ਤੁਸੀਂ ਆਰਾਮਦਾਇਕ ਮਹਿਸੂਸ ਕਰੋਗੇ।