ਸ਼ਗੁਨ ਆਰਟ ਫਾਊਂਡੇਸ਼ਨ ਦੀ ਪ੍ਰਧਾਨ ਹਰਜਿੰਦਰ ਕੌਰ ਵੱਲੋਂ 4 ਮਾਰਚ 2022 ਨੂੰ ਮਾਨਸਿਕ ਤੇ ਸ਼ਰੀਰਕ ਤੌਰ ‘ਤੇ ਪ੍ਰੇਸ਼ਾਨ ਲੋਕਾਂ ਦੀ ਹੌਂਸਲਾ-ਅਫ਼ਜ਼ਾਈ ਤੇ ਉਨ੍ਹਾਂ ਦੀ ਜ਼ਿੰਦਗੀ ‘ਚ ਦੁਬਾਰਾ ਤੋਂ ਰੰਗ ਭਰਨ ਲਈ ਮੁਹਾਲੀ ਵਿਖੇ ਆਰਟ ਵਰਕਸ਼ਾਪ ਲਗਵਾਈ ਗਈ।
ਇਹ ਆਰਟ ਵਰਕਸ਼ਾਪ ਸਵੇਰੇ 10 ਵਜੇ ਤੋਂ 12 ਵਜੇ ਤੱਕ ਪ੍ਰਭ ਆਸਰਾ ਝੰਜੇਰੀ (ਲਾਡਰਾਂ-ਸਰਹਿੰਦ ਰੋਡ) ਮੁਹਾਲੀ ਵਿਖੇ ਲਗਵਾਈ ਗਈ। ਜਿੱਥੇ ਮਾਨਸਿਕ ਅਤੇ ਸ਼ਰੀਰਕ ਤੌਰ ‘ਤੇ ਪ੍ਰੇਸ਼ਾਨ 75 ਤੋਂ ਜ਼ਿਆਦਾ ਲੋਕਾਂ ਨੂੰ ਈਵੈਂਟ ‘ਚ ਪਾਰਟੀਸਿਪੇਟ ਕਰਵਾਇਆ ਗਿਆ ਤਾਂ ਕਿ ਉਨ੍ਹਾਂ ਦੀ ਜ਼ਿੰਦਗੀ ‘ਚ ਦੁਬਾਰਾ ਰੰਗ ਭਰਿਆ ਜਾ ਸਕੇ।
ਇਹ ‘ਸ਼ਗੁਨ ਆਰਟ ਫਾਊਂਡੇਸ਼ਨ’ ਦੀ ਪ੍ਰਧਾਨ ਹਰਜਿੰਦਰ ਕੌਰ ਵੱਲੋਂ ਕੀਤੀ ਗਈ ਇਕ ਛੋਟੀ ਜਿਹੀ ਕੋਸ਼ਿਸ਼ ਸੀ ਕਿ ਉਹ ਵੀ ਆਮ ਲੋਕਾਂ ਵਾਂਗ ਆਪਣੀ ਜ਼ਿੰਦਗੀ ਦੇ ਖੂਬਸੁਰਤ ਪਲਾਂ ਨੂੰ ਰੰਗਾਂ ਦੇ ਰੂਪ ‘ਚ ਮਹਸੂਸ ਕਰ ਕੇ ਮਾਣ ਸਕਣ ਤੇ ਅਜਿਹਾ ਹੋਇਆ ਵੀ ਉਨ੍ਹਾਂ ਨੇ ਵੀ ਇਸ ਈਵੈਂਟ ਪ੍ਰਤੀ ਆਪਣੀ ਖੁਸ਼ੀ ਜਾਹਰ ਕੀਤੀ ਤੇ ਰੰਗਾਂ ਦੀ ਖੂਬਸੁਰਤੀ ਨੂੰ ਪਹਚਾਣਿਆ। ਇਸ ਮੌਕੇ ‘ਤੇ ਮਹਿਮਾਨ ਦੇ ਤੌਰ ‘ਤੇ ਪਹੁੰਚੇ ਆਰਟਿਸਟ ਸੁਖਪ੍ਰੀਤ, ਮਨਪ੍ਰੀਤ, ਸੁਰਿੰਦਰ, ਹਰਵਿੰਦਰ ਅਤੇ ਸਤਵਿੰਦਰ ਸਰੋਆ ਨੇ ਵੀ ਇਨ੍ਹਾਂ ਲੋਕਾਂ ਦਾ ਹੌਂਸਲਾ ਵਧਾਇਆ।