ਤੁਹਾਨੂੰ ਆਪਣੀ ਚਿਹਰੇ ਦੀ ਸੁੰਦਰਤਾ ਨੂੰ ਹੋਰ ਵਧੀਆ ਕਰਨ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਗਰਮੀਆਂ ਦੇ ਮੌਸਮ ‘ਚ ਚਿਹਰਾ ਖੁਸ਼ਕ ਅਤੇ ਬੇਜਾਨ ਹੋਣ ਲੱਗਦਾ ਹੈ। ਡ੍ਰਾਈਨੈੱਸ, ਧਾਗ-ਧੱਬੇ, ਪਿੰਪਲਸ ਹੋ ਜਨਦੇ ਹਨ ਜਿਸ ਕਾਰਨ ਸਕਿਨ ਦਾ ਨਿਖ਼ਾਰ ਵੀ ਖ਼ਤਮ ਹੋ ਜਾਂਦਾ ਹੈ । ਬਿਊਟੀ ਪ੍ਰੋਡਕਟਸ ਵੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ ‘ਚ ਤੁਸੀਂ ਘਰੇਲੂ ਨੁਸਖਿਆਂ ਨਾਲ ਸਕਿਨ ਦੀ ਦੇਖਭਾਲ ਕਰ ਸਕਦੇ ਹੋ। ਸ਼ਹਿਦ ਦੀ ਵਰਤੋਂ ਨਾ ਸਿਰਫ਼ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾ ਸਕਦੀ ਹੈ, ਸਗੋਂ ਸਕਿਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਕਿਨ ਨੂੰ ਦਾਗ-ਧੱਬੇ, ਕਿੱਲ-ਮੁਹਾਸੇ ਅਤੇ ਝੁਰੜੀਆਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੇ ਹਨ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਸ਼ਹਿਦ ਦੀ ਵਰਤੋਂ ਕਿਵੇਂ ਕਰ ਸਕਦੇ ਹੋ।
ਤੁਸੀਂ ਸ਼ਹਿਦ ਨੂੰ ਮਾਇਸਚਰਾਈਜ਼ਿੰਗ ਮਾਸਕ ਵਜੋਂ ਵੀ ਵਰਤ ਸਕਦੇ ਹੋ। ਇਸ ਦੇ ਲਈ 1 ਚੱਮਚ ਸ਼ਹਿਦ ਲੈ ਕੇ ਚਿਹਰੇ ‘ਤੇ ਲਗਾਓ। 15-20 ਮਿੰਟ ਬਾਅਦ ਚਿਹਰਾ ਧੋ ਲਓ। ਇਸ ਤੋਂ ਇਲਾਵਾ 1 ਚੱਮਚ ਸ਼ਹਿਦ ‘ਚ 1 ਆਂਡੇ ਅਤੇ ਦਹੀਂ ਨੂੰ ਮਿਲਾ ਕੇ ਸਕਿਨ ‘ਤੇ ਲਗਾਓ। 10 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਤੁਹਾਡੀ ਸਕਿਨ ਚਮਕ ਜਾਵੇਗੀ।
ਤੁਸੀਂ ਚਿਹਰੇ ਨੂੰ ਕਲੀਨਜ਼ਰ ਦੇ ਤੌਰ ‘ਤੇ ਸਾਫ਼ ਕਰਨ ਲਈ ਸ਼ਹਿਦ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਸ਼ਹਿਦ ਅਤੇ ਜੈਤੂਨ ਦਾ ਤੇਲ ਲਓ। ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਨੂੰ ਕਲੀਨਜ਼ਰ ਦੀ ਤਰ੍ਹਾਂ ਚਿਹਰੇ ‘ਤੇ ਲਗਾਓ। ਜਿਵੇਂ ਹੀ ਸਕਿਨ ਸੁੱਕਣ ਲੱਗੇ ਤਾਂ ਤੁਸੀਂ ਕੋਟਨ ਦੀ ਮਦਦ ਨਾਲ ਸਕਿਨ ਸਾਫ਼ ਕਰਕੇ ਪਾਣੀ ਨਾਲ ਚਿਹਰਾ ਧੋ ਲਓ।
ਡੈੱਡ ਸੈੱਲਸ ਅਤੇ ਡ੍ਰਾਈ ਸਕਿਨ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਚਿਹਰੇ ਲਈ ਸ਼ਹਿਦ ਨਾਲ ਬਣੇ ਸਕਰਬ ਦੀ ਵਰਤੋਂ ਵੀ ਕਰ ਸਕਦੇ ਹੋ। ਬਦਾਮ ਪਾਊਡਰ ਅਤੇ ਸ਼ਹਿਦ ਨੂੰ ਮਿਲਾਓ।ਫਿਰ ਦੋਹਾਂ ਚੀਜ਼ਾਂ ਦਾ ਮਿਸ਼ਰਣ ਤਿਆਰ ਕਰ ਲਓ ਅਤੇ ਮਿਸ਼ਰਣ ਨੂੰ ਚਿਹਰੇ ‘ਤੇ ਸਕਰਬ ਦੀ ਤਰ੍ਹਾਂ ਵਰਤੋ। ਬਦਾਮ ਤੁਹਾਡੀ ਸਕਿਨ ਨੂੰ ਐਕਸਫੋਲੀਏਟ ਕਰਨ ‘ਚ ਮਦਦ ਕਰਦਾ ਹੈ ਅਤੇ ਸ਼ਹਿਦ ਤੁਹਾਡੀ ਸਕਿਨ ਨੂੰ Moisturize ਕਰਨ ‘ਚ ਮਦਦ ਕਰੇਗਾ। ਗਰਮੀਆਂ ‘ਚ ਸਕਿਨ ਡ੍ਰਾਈ ਹੋਣ ਲੱਗਦੀ ਹੈ। ਅਜਿਹੇ ‘ਚ ਸਕਿਨ ਲਈ ਇਕ ਚੱਮਚ ਸ਼ਹਿਦ, ਜੈਤੂਨ ਦਾ ਤੇਲ, ਨਿੰਬੂ ਦਾ ਰਸ ਮਿਲਾਓ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਮਿਕਸ ਕਰਕੇ ਮਿਸ਼ਰਣ ਤਿਆਰ ਕਰੋ ਅਤੇ ਚਿਹਰੇ ‘ਤੇ ਲਗਾਓ। 15-20 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ। ਇਸੇ ਤਰ੍ਹਾਂ ਜੇ ਤੁਸੀਂ ਘਰੇਲੂ ਨੁਸਖਿਆਂ ਦੀ ਵਰਤੋਂ ਜ਼ਿਆਦਾ ਕਰੋਗੇ ਤਾਂ ਤੁਹਾਡੇ ਚਿਹਰੇ ਦੀ ਚਮਕ ਵਧਣੀ ਸ਼ੁਰੂ ਹੋ ਜਾਵੇਗੀ