ਸ਼ਿਵਸੈਨਾ ਨੇ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਹਾਰਾਸ਼ਟਰ ਆਉਣ ਦਾ ਸੱਦਾ ਦਿੱਤਾ ਹੈ।ਜਾਣਕਾਰੀ ਅਨੁਸਾਰ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਬਾਅਦ ਰਾਹੁਲ ਗਾਂਧੀ ਮਹਾਰਾਸ਼ਟਰ ਜਾ ਸਕਦੇ ਹਨ।ਉੱਥੇ ਉਨਾਂ੍ਹ ਦੀ ਮੁਲਾਕਾਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਹੋਵੇਗੀ।ਰਾਹੁਲ ਗਾਂਧੀ ਠਾਕਰੇ ਦੀ ਰਿਹਾਇਸ਼ ਮਾਤੋਸ਼੍ਰੀ ਵੀ ਜਾ ਸਕਦੇ ਹਨ।ਹਾਲ ਹੀ ‘ਚ ਸ਼ਿਵਸੈਨਾ ਨੇਤਾ ਸੰਜੇ ਰਾਉਤ ਦੀ ਮੁਲਾਕਾਤ ਰਾਹੁਲ ਗਾਂਧੀ ਨਾਲ ਦੋ ਵਾਰ ਹੋਈ ਹੈ।ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਹੀ ਸ਼ਿਵਸੈਨਾ ਵਲੋਂ ਰਾਹੁਲ ਗਾਂਧੀ ਨੂੰ ਮਹਾਰਾਸ਼ਟਰ ਆਉਣ ਦਾ ਸੱਦਾ ਦਿੱਤਾ ਗਿਆ ਹੈ।ਜੇਕਰ ਕਾਂਗਰਸ ਨੇਤਾ ਰਾਹੁਲ ਗਾਂਧੀ ਠਾਕਰੇ ਪਰਿਵਾਰ ਦੀ ਰਿਹਾਇਸ਼ ਮਾਤੋਸ਼੍ਰੀ ਜਾਂਦੇ ਹਨ ਤਾਂ ਇਹ ਭਾਰਤੀ ਸਿਆਸਤ ‘ਚ ਵੱਡੀ ਘਟਨਾ ਹੋਵੇਗੀ।