ਪਾਕਿਸਤਾਨ ‘ਚ ਸਿੱਖਾਂ ਦੇ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਬੁੱਧਵਾਰ ਤੋਂ ਭਾਵ ਅੱਜ ਤੋਂ ਮੁੜ ਖੋਲ੍ਹ ਦਿੱਤਾ ਜਾਵੇਗਾ।ਮੰਗਲਵਾਰ ਸਵੇਰੇ ਕੇਂਦਰੀ ਗ੍ਰਹਿਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ 17 ਨਵੰਬਰ ਤੋਂ ਕਾਰੀਡੋਰ ਖੋਲ੍ਹਣ ਦਾ ਫੈਸਲਾ ਕੀਤਾ ਹੈ।
19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ।ਕਾਰੀਡੋਰ ਖੁੱਲ੍ਹਣ ਨਾਲ ਦੇਸ਼ਭਰ ‘ਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਦੇ ਫੈਸਲੇ ਦਾ ਸਵਾਗਤ ਕਰਕੇ ਕਿਹਾ ਕਿ 18 ਨਵੰਬਰ ਨੂੰ ਪੂਰੀ ਕੈਬਿਨੇਟ ਪਾਕਿਸਤਾਨ ਜਾਣ ਵਾਲੇ ਜੱਥੇ ਦਾ ਹਿੱਸਾ ਹੋਵੇਗੀ।ਜਾਣਕਾਰੀ ਮੁਤਾਬਕ ਸੰਗਤ ਨੂੰ ਰਜਿਸਟ੍ਰੇਸ਼ਨ ਦੇ ਲਈ ਅਜੇ 10 ਦਿਨ ਲੱਗਣਗੇ।
ਫਿਲਹਾਲ ਵੀਆਈਪੀ ਹੀ ਜਾ ਸਕਣਗੇ।ਦੂਜੇ ਪਾਸੇ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਸੀਮ ਇਫਤਖਾਰ ਅਹਿਮਦ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਯਾਤਰਾ ਦੇ ਇੰਤਜ਼ਾਮ ਪੂਰੇ ਕਰ ਲਏ ਗਏ ਹਨ।ਇਸਲਾਮਾਬਾਦ, ਨੇ 3000 ਭਾਰਤੀ ਸਿੱਖ ਸ਼ਰਧਾਲੂਆਂ ਤੋਂ ਇਲਾਵਾ ਨੇਪਾਲ, ਅਫਗਾਨਿਸਤਾਨ,ਬ੍ਰਿਟੇਨ, ਸ਼੍ਰੀਲੰਕਾ ਅਤੇ ਦੁਨੀਆ ਦੇ ਕਈ ਦੇਸ਼ਾਂ ‘ਚ ਪ੍ਰਕਾਸ਼ਉਤਸਵ ਦੇ ਸਬੰਧ ‘ਚ ਵੀਜ਼ਾ ਜਾਰੀ ਕੀਤਾ ਹੈ।
ਸ਼ਰਧਾਲੂਆਂ ਨੂੰ 5 ਲੇਅਰ ਸੁਰੱਖਿਆ ਦਿੱਤੀ ਜਾਵੇਗੀ।ਸਿੱਖ ਸੰਗਤ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਹਰ ਸ਼ਰਧਾਲੂ ਨੂੰ ਆਈ ਕਾਰਡ ਜਾਰੀ ਹੋਵੇਗਾ।ਦੱਸਣਯੋਗ ਹੈ ਕਿ ਯਾਤਰਾ ਲਈ ਆਰਟੀ-ਪੀਸੀਆਰ ਰਿਪੋਰਟ, ਵੈਕਸੀਨ ਸਰਟੀਫਿਕੇਟ ਜ਼ਰੂਰੀ ਹੈ।