ਕਾਂਗਰਸ ਦੇ ਅੰਦਰੂਨੀ ਕਲੇਸ਼ ਵਿਚਾਲੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਸੋਢੀ ਦੇ ਘਰ ਇੱਕ ਮੀਟਿੰਗ ਸੱਦੀ ਹੈ।ਦੱਸ ਦੇਈਏ ਕਿ ਇਸ ਮੀਟਿੰਗ ‘ਚ 65 ਦੇ ਕਰੀਬ ਮੰਤਰੀ ਪਹੁੰਚੇ ਹਨ।ਦੱਸ ਦੇਈਏ ਕਿ ਇਸ ਦੌਰਾਨ ਇਸ ਸਿਆਸੀ ਦਾਅਵਤ ‘ਚ ਰਾਣਾ ਸੋਢੀ, ਰਾਜ ਕੁਮਾਰ ਵੇਰਕਾ, ਮਨਪ੍ਰੀਤ ਬਾਦਲ, ਬ੍ਰਹਮ ਮਹਿੰਦਰਾ, ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਐੱਮ.ਪੀ. ਪ੍ਰਨੀਤ ਕੌਰ ਵੀ ਚਿੱਟੀ ਕਮੀਜ਼ ਅਤੇ ਫਿਰੋਜ਼ੀ ਸਲਵਾਰ ‘ਚ ਨਜ਼ਰ ਆ ਰਹੇ ਹਨ ਨਵਤੇਜ ਸਿੰਘ ਚੀਮਾ, ਸੁਖਵਿੰਦਰ ਸਿੰਘ ਡੈਨੀ, ਗੁਰਕੀਰਤ ਕੋਟਲੀ, ਸ਼ਾਮਲ ਹੋਏ ਹਨ।ਦੱਸ ਦੇਈਏ ਕਿ ਕਾਂਗਰਸ ਦੇ ਕਾਟੋ ਕਲੇਸ਼ ਤੋਂ ਮਨਪ੍ਰੀਤ ਬਾਦਲ ਇਸ ਵਿਵਾਦ ਤੋਂ ਪੂਰੀ ਦੂਰੀ ਬਣਾ ਕੇ ਰੱਖੇ ਹੋਏ ਸਨ ਪਰ ਅੱਜ ਇਸ ਮੀਟਿੰਗ ‘ਚ ਸ਼ਾਮਲ ਹੋਏ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਹੁਰਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਖੋਲਿ੍ਹਆ ਹੈ।ਉਨਾਂ੍ਹ ਵਲੋਂ ਮੰਗ ਕੀਤੀ ਗਈ ਹੈ ਕਿ ਸੀਐੱਮ ਕੈਪਟਨ ਨੂੰ ਉਨਾਂ੍ਹ ਨੂੰ ਸੀਐੱਮ ਪਦ ਤੋਂ ਹਟਾਇਆ ਜਾਵੇ।
ਪਰ ਹਾਈਕਮਾਨ ਹਰੀਸ਼ ਰਾਵਤ ਜੋ ਕਿ ਕਾਂਗਰਸ ਮਾਮਲਿਆਂ ਦੇ ਇੰਚਾਰਜ ਵਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੀ ਆਉਣ ਵਾਲੀਆਂ ਚੋਣਾਂ ਹੋਣਗੀਆਂ ‘ਤੇ ਮੁੱਖ ਮੰਤਰੀ ਦਾ ਚਿਹਰਾ ਵੀ ਉਹੀ ਹੋਣਗੇ।ਇੱਥੇ ਹੀ ਦੱਸ ਦੇਈਏ ਕਿ ਇਸ ਸਿਆਸੀ ਦਾਅਵਤ ‘ਚ ਨਾ ਤਾਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਾਮਿਲ ਹੋਏ ਅਤੇ ਨਾ ਹੀ ਉਨਾਂ੍ਹ ਦੇ ਬਾਗੀ ਵਿਧਾਇਕ, ਪ੍ਰੋ-ਪੰਜਾਬ ਦੇ ਪੱਤਰ ਵਿਕਰਮ ਸਿੰਘ ਨਾਲ ਰਾਜ ਕੁਮਾਰ ਨੇ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਹੋਣ ਕਾਰਨ ਇਸ ਮੀਟਿੰਗ ‘ਚ ਨਹੀਂ ਪਹੁੰਚ ਸਕੇ ਅਤੇ ਕੁਝ ਮੰਤਰੀ ਦਿੱਲੀ ਗਏ ਹੋਏ ਸਨ ਜਿਸ ਕਰਕੇ ਉਹ ਨਹੀਂ ਪਹੁੰਚ ਸਕੇ।