ਮਰਹੂਮ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਹਿਸਾਰ ਦੇ ਕਿਰਮਾਰਾ ਦੇ ਰਹਿਣ ਵਾਲੇ ਸੁਨੀਲ ਦਾ ਕੋਈ ਸਬੰਧ ਨਹੀਂ ਹੈ।ਨਾ ਹੀ ਉਸ ਨੂੰ ਇਸ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਅਤੇ ਨਾ ਹੀ ਉਹ ਪੁਲਿਸ ਨੂੰ ਲੋੜੀਂਦਾ ਹੈ।ਅਸਲ ‘ਚ ਸੁਨੀਲ ਦੀ ਫੋਟੋ ਮੂਸੇਵਾਲਾ ਹੱਤਿਆਕਾਂਡ ਦੇ ਛੇਵੇਂ ਸ਼ਾਰਪਸ਼ੂਟਰ ਦੀਪਕ ਮੁੰਡੀ ਦੇ ਨਾਮ ਨਾਲ ਵਾਇਰਲ ਹੋ ਗਈ ਸੀ।
ਜਿਸ ਤੋਂ ਬਾਅਦ ਹਿਸਾਰ ਪੁਲਿਸ ਦੇ ਕੋਲ ਪਹੁੰਚ ਕੇ ਸੁਨੀਲ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ।ਹਿਸਾਰ ਪੁਲਿਸ ਨੇ ਮੀਡੀਆ ਨੂੰ ਇਸ ਬਾਰੇ ਸੂਚਿਤ ਕੀਤਾ ਹੈ।
ਮੂਸੇਵਾਲਾ ਹੱਤਿਆਕਾਂਡ ‘ਚ 20 ਜੂਨ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਿਸਾਰ ਦੇ ਕਿਰਮਾਰਾ ਪਿੰਡ ‘ਚ ਛਾਪੇਮਾਰੀ ਕੀਤੀ ਸੀ।ਉਥੋਂ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।ਹਾਲਾਂਕਿ ਉਸ ‘ਚ ਜਿਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਨ੍ਹਾਂ ਤੋਂ ਸੁਨੀਲ ਦਾ ਕੋਈ ਸਬੰਧ ਨਹੀਂ ਸੀ।ਇਸ ਤੋਂ ਬਾਅਦ ਮੂਸੇਵਾਲਾ ਹੱਤਿਆਕਾਂਡ ‘ਚ ਫਰਾਰ ਸ਼ਾਰਪਸ਼ੂਟਰ ਦੀਪਕ ਮੁੰਡੀ ਦੀ ਥਾਂ ਸੁਨੀਲ ਦੀ ਫੋਟੋ ਵਾਇਰਲ ਹੋ ਗਈ।ਹਾਲਾਂਕਿ ਸੁਨੀਲ ਦਾ ਇਸ ਮਾਮਲੇ ਨਾਲ ਲੈਣਾ-ਦੇਣਾ ਨਹੀਂ ਸੀ।