ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਏਡੀਜੀਪੀ ਕੁਲਵੰਤ ਸਾਰੰਗਲ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਸਿੱਧੂ ਮੂਸੇਵਾਲਾ ਕਤਲਕਾਂਡ ਚ ਹੋਈ ਗ੍ਰਿਫ਼ਤਾਰੀ ਤੇ ਵੱਡੇ ਖੁਲਾਸੇ ਕੀਤੇ।ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮਹਾਰਾਸ਼ਟਰ ਦੇ ਏਡੀਜੀਪੀ ਲਾਅ ਐਂਡ ਆਰਡਰ ਕੁਲਵੰਤ ਕੁਮਾਰ ਸਾਰੰਗਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੀਡੀਆ ਤੋਂ ਸੂਚਨਾ ਮਿਲੀ ਸੀ ਕਿ ਮੂਸੇਵਾਲਾ ਹੱਤਿਆਕਾਂਡ ‘ਚ ਮਹਾਰਾਸ਼ਟਰ ਦੇ ਵੀ ਕੁਝ ਲੋਕ ਸ਼ਾਮਿਲ ਹਨ।ਇਸ ਤੋਂ ਬਾਅਦ ਪੁਲਿਸ ਨੇ ਸੰਤੋਸ਼ ਜਾਧਵ ਅਤੇ ਸੌਰਵ ਮਹਾਕਾਲ ਦਾ ਰਿਕਾਰਡ ਲੱਭਣਾ ਸ਼ੁਰੂ ਕਰ ਦਿੱਤਾ।
ਜਾਣਕਾਰੀ ਮੁਤਾਬਕ ਸੰਤੋਸ਼ ਜਾਧਵ ਮਕੋਕਾ ਕੇਸ ‘ਚ ਭਗੌੜਾ ਹੈ।ਜਦੋਂ ਸੌਰਵ ਮਹਾਕਾਲ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ।ਫਿਰ ਉਸ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਗਈ ਅਤੇ ਵੱਖ ਵੱਖ ਟੀਮਾਂ ਗੁਜਰਾਤ ਭੇਜੀਆਂ ਗਈਆਂ।ਜਿੱਥੇ 8 ਦਿਨਾਂ ਬਾਅਦ ਪੁਲਿਸ ਨੂੰ ਸਫਲਤਾ ਮਿਲੀ ਅਤੇ ਸੰਤੋਸ਼ ਅਤੇ ਨਵਨਾਥ ਦੋਵੇਂ ਪੁਲਿਸ ਅੜਿੱਕੇ ਚੜੇ।ਉਨ੍ਹਾਂ ਨੇ ਕਿਹਾ ਕਿ ਉਸ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਕਿਵੇਂ ਹੈ? ਮੂਸੇਵਾਲਾ ਕਤਲ ਕਾਂਡ ‘ਚ ਇਸ ਦੀ ਕੀ ਭੂਮਿਕਾ ਹੈ, ਇਸ ਦੀ ਵੀ ਜਾਂਚ ਕੀਤੀ ਜਾਵੇਗੀ।
ਪੰਜਾਬ ਅਤੇ ਦਿੱਲੀ ਪੁਲਿਸ ਨੇ ਕਾਰਵਾਈ ਕੀਤੀ। ਅਸੀਂ ਬਿਸ਼ਨੋਈ ਗੈਂਗ ਅਤੇ ਮੂਸੇਵਾਲਾ ਕਤਲ ਕਾਂਡ ਦੋਵਾਂ ਬਾਰੇ ਵੀ ਪੁੱਛਗਿੱਛ ਕਰਾਂਗੇ। ਸੰਤੋਸ਼ ਅਤੇ ਮਹਾਕਾਲ ਬਿਸ਼ਨੋਈ ਗੈਂਗ ਦੇ ਸੰਪਰਕ ਵਿੱਚ ਸਨ। ਸੰਤੋਸ਼ ਬਿਸ਼ਨੋਈ ਮਹਾਕਾਲ ਰਾਹੀਂ ਗੈਂਗ ਦੇ ਸੰਪਰਕ ‘ਚ ਆਇਆ, ਮਹਾਕਾਲ ਆਂਧਰਾ ਤੋਂ ਯੂਪੀ ਪੰਜਾਬ ਤੱਕ ਰੇਕੀ ਦਾ ਕੰਮ ਕਰਦਾ ਸੀ।
ਜ਼ਿਕਰਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਸਾਢੇ 5 ਵਜੇ ਦੇ ਕਰੀਬ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਆਪਣੇ ਘਰੋਂ ਆਪਣੀ ਮਾਸੀ ਦਾ ਹਾਲ ਚਾਲ ਪੁੱਛਣ ਲਈ ਨਿਕਲਿਆ ਸੀ।ਸਿੱਧੂ ਮੂਸੇਵਾਲਾ ਆਪਣੇ ਦੋ ਦੋਸਤਾਂ ਨਾਲ ਥਾਰ ਗੱਡੀ ‘ਚ ਘਰੋਂ ਨਿਕਲਿਆ ਅਤੇ ਪਿੰਡ ਜਵਾਹਰਕੇ ਵਿਖੇ ਕੁਝ ਅਨਸਰਾਂ ਵਲੋਂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।