ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਸਸਕਾਰ ਕੀਤਾ ਗਿਆ।ਅੱਜ ਸਵੇਰੇ ਉਨ੍ਹਾਂ ਦੇ ਪਰਿਵਾਰ ਮਾਤਾ-ਪਿਤਾ ਤੇ ਹੋਰ ਕਰੀਬੀ ਰਿਸ਼ਤੇਦਾਰ ਮਿੱਤਰਾਂ ਵਲੋਂ ਫੁੱਲ ਚੁਗਣ ਦੀ ਰਸਮ ਕੀਤੀ ਗਈ।ਇਸ ਦੁੱਖ ਦੀ ਘੜੀ ਵੇਲੇ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਦੀਆਂ ਦਿਲ ਨੂੰ ਝੰਜੋੜਦੀਆਂ ਭੁੱਬਾਂ ਨਿਕਲੀਆਂ।
ਉੱਥੇ ਮੌਜੂਦ ਹਰ ਅੱਖ ਨਮ ਸੀ।ਮਾਤਾ-ਪਿਤਾ ਇਸ ਸਮੇਂ ਬਹੁਤ ਡੂੰਘੇ ਸਦਮੇ ‘ਚ ਹਨ ਜਿਨ੍ਹਾਂ ਦਾ ਜਵਾਨ ਪੁੱਤ ਜਹਾਨੋਂ ਤੁਰ ਗਿਆ।ਪਿੱਛੇ ਰਾਜਿਆਂ ਵਰਗੀ ਹਵੇਲੀ, ਖੇਤ ਸਭ ਕੁੱਝ ਛੱਡ ਮਾਤਾ-ਪਿਤਾ ਲਈ ਇਹ ਦੁਨੀਆ ਸੁੰਨੀ ਕਰ ਗਿਆ।ਦੱਸ ਦੇਈਏ ਕਿ ਜਿੱਥੇ ਸਿੱਧੂ ਮੂਸੇਵਾਲਾ ਦਾ ਪਰਿਵਾਰ ਸਦਮੇ ‘ਚ ਹੈ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਵੀ ਇਸ ਦੁੱਖ ਨੂੰ ਸਹਾਰ ਨਹੀਂ ਪਾ ਰਹੇ ਅੱਜ ਹਰ ਉਸ ਨੂੰ ਚਾਹੁਣ ਵਾਲੀ ਅੱਖ ‘ਚ ਹੰਝੂ ਹਨ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਬੀਤੇ ਦਿਨ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।ਸਸਕਾਰ ਮੌਕੇ ਪੂਰੀ ਖਲਕਤ ਉਨ੍ਹਾਂ ਦੇ ਖੇਤਾਂ ‘ਚ ਮੌਜੂਦ ਸੀ।ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਦਿਨ ਬਾਅਦ ਵੀ ਸਰਕਾਰ ਵਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ।