ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਤਾਰ ਸਿਰਸਾ ਦੇ ਪਿੰਡ ਕਾਲਾਵਾਲੀ ਨਾਲ ਜੁੜਦੇ ਨਜ਼ਰ ਆ ਰਹੇ ਹਨ।ਦੋਸ਼ ਹੈ ਕਿ ਕਾਲਾਵਾਲੀ ਪਿੰਡ ਦੇ ਰਹਿਣ ਵਾਲੇ ਸੰਦੀਪ ਉਰਫ਼ ਕੇਕੜਾ ਨੇ ਹੀ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਅਤੇ ਉਸਦੀ ਖ਼ਬਰ ਕਾਤਲਾਂ ਤੱਕ ਪਹੁੰਚਾਈ।ਇਸ ਮਾਮਲੇ ‘ਚ ਹੱਤਿਆ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐੱਸਆਈਟੀ ਨੇ ਪਿੰਡ ਕਾਲਾਵਾਲੀ ਤੋਂ ਸੰਦੀਪ ਉਰਫ ਕੇਕੜਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁੱਛਗਿੱਛ ਲਈ ਆਪਣੇ ਨਾਲ ਮਾਨਸਾ ਲੈ ਗਈ।ਜ਼ਿਕਰਯੋਗ ਹੈ ਕਿ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਕਿ ਕੇਕੜਾ ਆਪਣੇ ਸਾਥੀ ਦੇ ਨਾਲ ਮੂਸੇਵਾਲਾ ਦਾ ਫੈਨ ਬਣ ਕੇ ਮੂਸਾ ਪਿੰਡ ਪਹੁੰਚਿਆ।
ਉਹ ਕਰੀਬ 45 ਮਿੰਟ ਤੱਕ ਉਥੋਂ ਰੁਕਿਆ ਰਿਹਾ।ਉਸਨੇ ਚਾਹ ਪੀਤੀ।ਫਿਰ ਮੂਸੇਵਾਲਾ ਦੇ ਨਾਲ ਸੈਲਫ਼ੀ ਲਈ।ਇਸੇ ਬਹਾਨੇ ਦੇਖਿਆ ਕਿ ਮੂਸੇਵਾਲਾ ਦੇ ਨਾਲ ਗੰਨਮੈਨ ਜਾ ਰਹੇ ਜਾਂ ਨਹੀਂ?ਫਿਰ ਜਿਵੇਂਹੀ ਮੂਸੇਵਾਲਾ ਬਿਨ੍ਹਾਂ ਸਿਕਿਓਰਿਟੀ ਥਾਰ ਜੀਪ ਚਲਾਉਂਦੇ ਹੋਏ ਰਵਾਨਾ ਹੋਏ, ਉਸਨੇ ਸ਼ਾਰਪ ਸ਼ੂਟਰਾਂ ਨੂੰ ਮੁਖਬਰੀ ਕਰ ਦਿੱਤੀ।ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ‘ਚ ਸੰਦੀਪ ਉਰਫ਼ ਕੇਕੜਾ ਮੂਸੇਵਾਲਾ ਦੀ ਹੱਤਿਆ ਤੋਂ 15 ਮਿੰਟ ਪਹਿਲਾਂ ਸ਼ੱਕੀ ਕੇਕੜਾ ਵੀ ਨਜ਼ਰ ਆਇਆ।
ਉਸਨੇ ਕਿਸੇ ਫ਼ੋਨ ਕੀਤਾ ਇਸ ਮਾਮਲੇ ‘ਚ ਪੁਲਿਸ ਇਸਦੀ ਜਾਂਚ ਕਰ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਕੇਕੜਾ ਦੀ ਮਾਸੀ ਪਿੰਡ ਮੂਸੇਵਾਲਾ ‘ਚ ਰਹਿੰਦੀ ਹੈ ਉਹੀ ਕੇਕੜਾ ਦੀ ਭੈਣ ਦੇ ਪਿੰਡ ਮੂਸੇਵਾਲਾ ਦੇ ਨਾਲ ਲੱਗਦੇ ਪਿੰਡ ਰਾਮਦੱਤਾ ‘ਚ ਵਿਆਹੀ ਹੈ।ਦੋਸ਼ੀ ਦੇ ਪਿਤਾ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਮੇਰਾ ਬੇਟਾ ਨਸ਼ਾ ਦਾ ਆਦੀ ਹੈ ਮੇਰੇ ਨਾਲ ਵੀ ਝਗੜਾ ਕਰਦਾ ਹੈ ਅਤੇ ਮੈਨੂੰ ਘਰ ਤੋਂ ਕੱਢਿਆ ਹੋਇਆ ਹੈ।ਉਹ 10-12 ਦਿਨ ਪਹਿਲਾਂ ਘਰ ਆਇਆ ਸੀ।ਉਸਤੋਂ ਬਾਅਦ ਘਰ ਨਹੀਂ ਆਇਆ।
ਬਲਦੇਵ ਸਿੰਘ ਨੇ ਕਿਹਾ ਕਿ ਮੈਨੂੰ ਵੀ ਉਸ ਨੇ ਪ੍ਰੇਸ਼ਾਨ ਕਰ ਕੇ ਰੱਖਿਆ ਹੈ ਮੈ ਛੋਟੀ ਲੜਕੀ ਦਾ ਵਿਆਹ ਕਰਨਾ ਹੈ।ਬਲਦੇਵ ਸਿੰਘ ਨੇ ਕਿਹਾ ਕਿ ਸੰਦੀਪ ਕਦੇ ਆਉਂਦਾ ਸੀ ਕਦੇ ਨਹੀਂ ਆਉਂਦਾ ਸੀ ਇੱਕ ਵਾਰ ਉਹ ਚਿੱਟਾ ਪੀਂਦੇ ਵੀ ਫੜਿਆ ਗਿਆ ਸੀ।ਦੂਜੇ ਪਾਸੇ ਕੇਕੜਾ ਦੇ ਗੁਆਂਢੀ ਗੁਰਪ੍ਰੀਤ ਦਾ ਕਹਿਣਾ ਹੈ ਕਿ ਇਹ ਲੜਕਾ ਪਹਿਲਾਂ ਤਾਂ ਅਜਿਹਾ ਨਹੀਂ ਸੀ।
ਇਸਦੇ ਪਿਤਾ ਬਹੁਤ ਗਰੀਬ ਹਨ ਸਾਡੇ ਨਾਲ ਹੀ ਉਹ ਮਜ਼ਦੂਰੀ ਕਰਦਾ ਹੈ।ਗੁਰਪ੍ਰੀਤ ਨੇ ਦੱਸਿਆ ਕਿ ਸੰਦੀਪ ਉਰਫ ਕੇਕੜਾ ਚਿੱਟਾ ਪੀਣ ਦਾ ਆਦੀ ਹੋ ਗਿਆ ਸੀ ਗੁਰਪ੍ਰੀਤ ਦਾ ਕਹਿਣਾ ਹੈ ਕਿ ਪਰਿਵਾਰ ‘ਚ ਇਹ ਦੋ ਭਰਾ ਅਤੇ ਦੋ ਭੈਣਾਂ ਹਨ।ਕੇਕੜਾ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਗੁਰਪ੍ਰੀਤ ਨੇ ਦੱਸਿਆ ਕਿ ਮੈਨੂੰ ਮੇਰੇ ਬੱਚਿਆਂ ਨੇ ਦੱਸਿਆ ਕਿ ਕੇਕੜਾ ਨੂੰ ਪੰਜਾਬ ਪੁਲਿਸ ਨੇ ਫੜ ਕੇ ਲੈ ਗਈ ਹੈ।ਦੂਜੇ ਪਾਸੇ ਗੁਰਪ੍ਰੀਤ ਦਾ ਕਹਿਣਾ ਹੇ ਕਿ ਅੱਜਕੱਲ੍ਹ ਦਾ ਮਾਹੌਲ ਹੈ ਕਿ ਨੌਜਵਾਨ ਨਸ਼ਾ ਕਰਦੇ ਹਨ ਪਰ ਅਜਿਹਾ ਕੰਮ ਇਹ ਕਰੇਗਾ ਲੱਗਦਾ ਨਹੀਂ ਸੀ ਬਾਕੀ ਕਿਸੇ ਦੇ ਦਿਲ ‘ਚ ਕੀ ਹੈ ਕੁਝ ਨਹੀਂ ਕਹਿ ਸਕਦੇ।